ਹਾਲ-ਏ-ਪੰਜਾਬ
ਪੰਜਾਬ ਸੀ ਪੰਜ ਦਰਿਆਵਾ ਦਾ,
ਅੱਜ ਛੇਵਾ ਦਰਿਆ ਵੀ ਵਗਦਾ ਏ॥
ਕਿੱਦੇ ਪੁੱਛਲਾ ਹਾਕਮਾਂ ਤੈਨੂੰ ਮੈ,
ਤੂੰ ਕਦੇ ਨਜ਼ਰੀ ਨਾ ਲੱਗਦਾ ਏ॥
ਚੜਦੇ ਵਾਲਾ ਤੇ ਰੁੜ ਚੱਲ਼ਿਆ,
ਜਾਵੋ..! ਤੇ ਕੋਈ ਮੋੜ ਲਿਆਉ॥
ਲਹਿਦਾਂ ਕਿਸ ਹਾਲ ਚ´ਵੱਸਦਾ ਏ,
ਉਹਦੀ ਵੀ ਕੋਈ ਖ਼ਬਰ ਸੁਣਾਉ॥
ਹੁਣ ਭੱਤਾ ਲੈ ਕਿ ਖੇਤ ਨੂੰ,
ਨਾ ਕਦੇ ਜਾਣ ਮੁਟਿਆਰਾਂ॥
ਕਿੱਥੇ ਗਏ ਸਰੂਵਾਂ ਵਰਗੇ ਗੱਭਰੂ....?
ਪਈਆਂ ਚਿੱਟੇ (ਨਸ਼ਿਆ) ਦੀ ਮਾਰਾਂ॥
ਕਿਰਸਾਨੀ ਵੀ ਕਿਹੜੇ ਰਾਹ ਪਾਈ,
ਕੁਰਾਹੇ ਸਾਰਾ ਪੰਜਾਬ ਹੀ ਪਿਆ ਲ਼ੱਗੇ॥
ਅੱਨਦਾਤਾਂ ਜੋ ਕਦੇ ਕਹਾਵਦਾਂ ਸੀ,
ਸਪਰੇਹਾ ਪੀ ਕੇ ਮਰਨ ਨੂੰ ਥਾਂ ਲੱਭੇ॥
ਮਾ ਬੋਲੀ ਵੀ ਖੁੱਸਦੀ ਜਾਦੀ ਏ,
ਗੱਲ਼ ਹੌਂਦ ਦੀ ਹੈ, ਤੇ ਨਸਲਾ ਦੀ ਵੀ॥
ਦਿਨੋ-ਦਿਨ ਹੀ ਮੁੱਕ ਦੇ ਜਾਦੇ ਜੋ,
ਭਾਈਚਾਰਕ,ਸਾਝਾਂ ਤੇ ਵਸਲਾ ਦੀ ਵੀ॥
ਚੁੱਕੀ ਕਲਮ ਤੇ "ਬਾਰੀਆ" ਲਿਖ ਦਿੱਤਾ,
ਜਾਂ ਫਿਰ ਏ ਦਾਸਤਾਨ ਨਹੀ ਹੁੰਦਾ॥
ਦੁੱਖ ਡਾਢੇ ਤੇ ਦਰਦ ਭਾਰੀ ਏ,
ਜੋ ਲਫਜ਼ਾ ਵਿੱਚ ਬਿਆਨ ਨਹੀ ਹੁੰਦਾ॥
ਰਚਨਾ
ਸਤਨਾਮ ਸਿੰਘ ਬਾਰੀਆ