Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਵੀਰਾ ਵੇ ਸਾਡੀ ਨਿੱਤ ਰੱਖੜੀ

August 22, 2021 12:22 AM
ਵੀਰਾ ਵੇ ਸਾਡੀ ਨਿੱਤ ਰੱਖੜੀ 
===============
ਭੈਣ ਤੇਰੀ ਦਿਨੇਂ ਰਾਤੀਂ ਮੰਗਦੀ ਹੈ ਸੁੱਖ ਵੇ ,
ਤੇਰੇ ਲਾਗੇ ਬੰਨੇਂ ਵੀ ਨਾ ਆਉਂਣ ਕਦੇ ਦੁੱਖ ਵੇ ,
ਦਿੱਤਾ ਰੱਬ ਤੈਨੂੰ ਰਿਜਕ ਵਥੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ  ,
ਰਹੇ ਸਿਰ 'ਤੇ ਹਮੇਸ਼ਾ ਹੱਥ ਤੇਰਾ ।
 
ਸਾਡੇ ਲਈ ਤਾਂ ਰੋਜ਼ ਹੀ ਨੇ ਰਾਖੀ ਦੇ ਤਿਉਹਾਰ ਵੇ।
ਜਾਨ ਇੱਕ ਦੂਜੇ ਲਈ ਹਾਂ ਦੇਣ ਨੂੰ ਤਿਆਰ ਵੇ ।
ਤੈਨੂੰ ਤੱਕ ਲੂੰ ਲੂੰ ਖਿੜ ਜਾਂਦੈ ਮੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ --------
 
ਮਾਪਿਆਂ ਜਿੰਨਾਂ ਹੀ ਤੈਨੂੰ ਕਰਦੀ ਪਿਆਰ ਮੈਂ ।
ਸੁਪਨਿਆਂ 'ਚ ਰੋਜ਼ ਤੇਰਾ ਕਰਦੀ ਦੀਦਾਰ ਮੈਂ ।
ਜਿੱਦਾਂ ਰਾਤ ਪਿੱਛੋਂ ਚੜ੍ਦਾ ਸਵੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ----------
 
ਮੱਲੋ ਮੱਲੀ ਖਿੱਚ ਲਿਆਉਂਦੀ ਮਿਲਣੇਂ ਦੀ ਤਾਂਘ ਵੇ ।
ਤੇਰੇ ਨਾਲ਼ ਰਹਿਣੀ ਸਾਡੀ ਪੇਕੇ ਪਿੰਡ ਸਾਂਝ ਵੇ ।
ਭਾਈਆਂ ਬਿਨਾਂ ਜੱਗ ਹੁੰਦਾ ਏ ਹਨੇਰਾ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ----------
 
ਜਿੰਨਾਂ ਤੂੰ ਪਿਆਰਾ ਭਾਬੋ ਓਦੂੰ ਵੀ ਪਿਆਰੀ ਵੇ ।
ਜੋੜੀ ਹੈ ਭਤੀਜਿਆਂ ਦੀ ਜੱਗ ਤੋਂ ਨਿਆਰੀ ਵੇ ।
ਰਿਹੋ ਮਾਰਦੇ ਏਦਾਂ ਹੀ ਗੇੜਾ ਫੇੜਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ----------
 
ਰਹੀਂ ਸਦਾ ਭੈਣਾਂ ਤਾਈਂ ਰਾਹ ਦਿਖਲਾਉਂਦਾ ਵੇ।
ਪਿੰਡ ਰੰਚਣਾਂ ਦੇ ਵਿੱਚ ਰਹੇ ਲਹਿਰਾਉਂਦਾ ਵੇ ।
ਤੇਰੀ ਪਗੜੀ ਦਾ ਸ਼ਮਲਾ ਉਚੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ----------
                    ਮੂਲ ਚੰਦ ਸ਼ਰਮਾ ਪ੍ਰਧਾਨ ,

Have something to say? Post your comment