Sunday, May 19, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

May 07, 2024 06:55 PM

ਬਰਨਾਲਾ 7 ਮਈ (ਬਘੇਲ ਸਿੰਘ ਧਾਲੀਵਾਲ) ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਬੇਹੱਦ ਪਰੇਸਾਨ ਹੈ।ਉਹਨਾਂ ਵੱਲੋਂ ਸੂਬਾ ਸਰਕਾਰ ਤੇ ਦੋਸ਼ ਲਾਏ ਜਾ ਰਹੇ ਹਨ ਕਿ ਸਰਕਾਰ ਵੋਟਾਂ ਦੇ ਚੱਕਰ ਵਿੱਚ ਮੰਡੀਆਂ ਵਿੱਚ ਰੁਲਦੀ ਜਿਣਸ ਦਾ ਚੇਤਾ ਹੀ ਵਿਸਾਰ ਚੁੱਕੀ ਹੈ।ਜਿਸ ਕਰਕੇ ਜਿਲ੍ਹੇ ਦੀਆਂ ਮੰਡੀਆਂ ਵਿੱਚ ਮੰਡੀਆਂ ਵਿੱਚ ਹਜਾਰਾਂ ਬੋਰੀ ਕਣਕ ਰੁਲ ਰਹੀ ਹੈ।ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਕਰਕੇ ਨੰਗਲ ਮੰਡੀ ਵਿੱਚ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਇਕੱਤਰ ਹੋਏ ਆੜਤੀਏ ਅਤੇ ਮੰਡੀ ਦੀ ਲੇਵਰ ਨੇ ਸਰਕਾਰ ਖਿਲਾਫ ਜੰਮ ਕੇ ਨਾਹਰੇਵਾਜੀ ਕੀਤੀ।ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਮੰਡੀਆਂ ਚੋ ਕਣਕ ਚੁਕਵਾਈ ਜਾਵੇ ਤਾਂ ਕਿ ਆੜਤੀਆਾਂ ਨੂੰ ਪੈ ਰਹੀ ਸੌਟੇਜ ਤੋ ਸ਼ੁਟਕਾਰਾ ਮਿਲ ਸਕੇ।ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਜਿਲੇ ਦੀਆਂ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕੇ ਆੜਤੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਲੇਵਰ ਨੇ ਭਾਰੀ ਮੁਸੱਕਤ ਨਾਲ ਜਿੰਨਾਂ ਕੁ ਕਮਾਇਆ ਸੀ ਉਹ ਮੰਡੀਆਂ ਵਿੱਚ ਵਿਹਲੇ ਬੈਠਣ ਕਾਰਨ ਖਰਚ ਹੋ ਰਿਹਾ ਹੈ,ਪ੍ਰਦੇਸੀ ਮਜਦੂਰ ਆਪਣੇ ਬੱਚਿਆਂ ਨੂੰ ਕੀ ਲੈ ਕੇ ਜਾਣਗੇ। ਉਹਨਾਂ ਕਿਹਾ ਕਿ,ਅਸੀ ਇਸ ਸਬੰਧੀ ਡੀ ਸੀ ਮੈਡਮ ਨੂੰ ਵੀ ਮਿਲ ਚੁੱਕੇ ਹਾਂ,ਉਹਨਾਂ ਵੱਲੋਂ ਵੀ ਬਣਦੀ ਪੂਰੀ  ਚਾਰਾਜੋਈ ਕੀਤੀ ਗਈ,ਪਰ ਫਿਰ ਵੀ ਟਰੱਕ ਯੂਨੀਅਨਾਂ ਵੱਲੋਂ ਗੱਡੀਆਂ ਨਹੀ ਦਿੱਤੀਆਂ ਜਾ ਰਹੀਆਂ।ਉਹਨਾਂ ਦੱਸਿਆਂ ਕਿ ਨੰਗਲ ਮੰਡੀ ਵਿੱਚ ਤਕਰੀਬਨ 40,000 ਹਜਾਰ ਬੋਰੀ,ਝਲੂਰ ਮੰਡੀ ਵਿੱਚ 35,000,ਕਰਮਗੜ ਮੰਡੀ ਵਿੱਚ 35,000ਅਤੇ ਸੇਖਾ ਮੰਡੀ ਵਿੱਚ 30,000 ਦੇ ਕਰੀਬ ਬੋਰੀ ਮੰਡੀਆਂ ਵਿੱਚ ਰੁਲ ਰਹੀ ਹੈ,ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।ਉਹਨਾਂ ਕਿਹਾ ਕਿ ਲੰਮੇ ਸਮੇ ਤੋ ਬੋਰੀਆਂ ਵਿੱਚ ਪਈ ਕਣਕ ਨੂੰ ਕਈ ਵਾਰ ਮੌਸਮ ਵਿੱਚ ਨਮੀ ਆ ਜਾਣ ਕਰਕੇ ਹੇਠਾਂ ਤੋ ਸਿਉਂਕ ਲੱਗ ਕੇ ਬੋਰੀਆਂ ਗਲ਼ ਰਹੀਆਂ ਹਨ,ਉੱਧਰ ਸੈਲੋ ਵਾਲੇ ਇਹ ਫਟੀਆਂ ਬੋਰੀਆਂ ਲੈਣ ਨੂੰ ਤਿਆਰ ਨਹੀ ਹੈ।ਇੱਕ ਪਾਸੇ ਕਣਕ ਦੀ ਸੌਟੇਜ ਅਤੇ ਦੂਜੇ ਪਾਸੇ ਫਟੀਆਂ ਬੋਰੀਆਂ ਦਾ ਨੁਕਸਾਨ ਆੜਤੀਆਂ ਸਿਰ ਪੈ ਰਿਹਾ ਹੈ।ਉਹਨਾਂ ਕਿਹਾ ਕਿ ਮੰਡੀਆਂ ਚੋ ਸਮੇ ਸਿਰ ਮਾਲ ਚੁੱਕਣ ਲਈ ਹਰ ਇੱਕ ਮੰਡੀ ਨੂੰ ਰੋਜਾਨਾ ਦੀਆਂ 8 ਤੋਂ 10 ਗੱਡੀਆਂ ਦੀ ਲੋੜ ਹੁੰਦੀ ਹੈ,ਪਰ ਟਰੱਕ ਯੂਨੀਅਨ ਵੱਲੋਂ ਤੀਜੇ ਦਿਨ ਤਿੰਨ ਤਿੰਨ ਗੱਡੀਆਂ ਭੇਜੀਆਂ ਜਾ ਰਹੀਆਂ ਹਨ,ਜੇਕਰ ਏਸੇ ਹਿਸਾਬ ਨਾਲ ਲਿਫਟਿੰਗ ਹੋਈ ਤਾਂ ਆੜਤੀਏ ਅਤੇ ਮੰਡੀਆਂ ਦੀ ਲੇਬਰ ਤਾਂ ਚੋਣਾਂ ਦਾ ਉਤਸਵ ਮੰਡੀਆਂ ਵਿੱਚ ਹੀ ਮਨਾਵੇਗੀ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਣ ਦੀ ਤਕੀਦ ਦੇ ਦੇ ਕੇ ਵੋਟਾਂ ਪਾਉਣਾ ਯਕੀਨੀ ਬਨਾਉਣ ਲਈ  ਰੇਡੀਓ ਅਤੇ ਟੀ ਵੀ ਉੱਪਰ ਇਸ਼ਤਿਹਾਰਦੇ ਰਹੀ ਹੈ,ਪਰ ਦੂਜੇ ਪਾਸੇ ਸੂਬਾ ਸਰਕਾਰ ਪੰਜਾਬ ਦੀਆਂ ਮੰਡੀਆਂ ਚੋ ਕਣਕ ਦੀ ਲਿਫਟਿੰਗ ਨਾ ਕਰਵਾ ਕੇ ਆੜਤੀਆਂ ਅਤੇ ਮਜਦੂਰਾਂ ਨੂੰ ਵੋਟਾਂ ਪਾਉਣ ਦੇ ਅਧਿਕਾਰ ਤੋ ਜਾਣ ਬੁੱਝ ਕੇ ਵਾਂਝਾ ਕਰ ਰਹੀ ਹੈ।ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਲਦੀ ਤੋ ਜਲਦੀ ਮੰਡੀਆਂ ਚੋ ਕਣਕ ਚੁਕਵਾਈ ਜਾਵੇ,ਤਾਂਕਿ ਆੜਤੀਆ ਭਾਈਚਾਰਾ ਵੀ ਵੋਟਾਂ ਦੇ ਉਤਸਵ ਵਿੱਚ ਸ਼ਾਮਲ ਹੋ ਸਕੇ।ਮੰਡੀ ਚ ਕੰਮ ਕਰਦੇ ਪਰਵਾਸੀ ਮਜਦੂਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀ ਭਾਰੀ ਮਿਹਨਤ ਕਰਕੇ ਅੱਠ ਅੱਠ ਦਸ ਦਸ ਹਜਾਰ ਰੁਪਏ  ਕਮਾਏ ਸਨ,ਪਰ ਹੁਣ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਹੀ ਖਰਚ ਹੋ ਰਿਹਾ ਹੈ।ਪਿੱਛੇ ਸਾਡੇ ਪਰਿਵਾਰ ਉਡੀਕ ਕਰ ਰਹੇ ਹਨ,ਪਰ ਇੱਧਰ ਸਾਨੂੰ ਕੋਈ  ਆਸ ਨਹੀ ਬਚੀ ਕਿ ਅਸੀ ਆਪਣੇ ਪਰਿਵਾਰਾਂ ਲਈ ਕੁੱਝ ਬਚਾ ਕੇ ਲਿਜਾ ਸਕਾਂਗੇ ਜਾਂ ਨਹੀ। ਉਹਨਾਂ ਮੰਗ ਕੀਤੀ ਕਿ  ਜਲਦੀ ਤੋ ਜਲਦੀ ਦੇ ਮੰਡੀਆਂ ਚੋ ਕਣਕ ਦੀ ਲਿਫਟਿੰਗ ਕਰਵਾ ਕੇ ਮੰਡੀਆਂ ਵਿਹਲੀਆਂ ਕੀਤੀਆਂ ਜਾਣ ਤਾਂ ਕਿ ਅਸੀ ਕੁੱਝ ਨਾ ਕੁੱਝ ਕਮਾਈ ਲੈ ਕੇ ਆਪਣੇ ਪਰਿਵਾਰਾਂ ਵਿੱਚ ਜਾ ਸਕੀਏ।ਇਸ ਮੌਕੇ ਆੜਤੀਆਂ ਜਸ਼ਪਾਲ ਟੋਨੀ,ਭੁਪਿੰਦਰ ਕੁਮਾਰ,ਰਜਿੰਦਰ ਕੁਮਾਰ,ਸੋਹਣ ਲਾਲ ਕੌਸ਼ਲ,ਧਰਮਪਾਲ,ਜੀਵਨ ਕੁਮਾਰ,ਯੋਗੇਸ਼ ਕੁਮਾਰ,ਭਗਤ ਸਿੰਘ ਸਮੇਤ ਮੰਡੀ ਦੇ ਮਜਦੂਰ ਹਾਜਰ ਸਨ।

Have something to say? Post your comment

More From Punjab

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

 ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

 ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ