Monday, May 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਾਬਾ ਬੇਦੀ ਵਲੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਅਨੰਦਪੁਰ ਤੋਂ ਜਸਬੀਰ ਸਿੰਘ ਗੜੀ ਦੀ ਹਮਾਇਤ

May 07, 2024 01:00 PM

*ਪੰਥ ਦੀ ਇਕੋ ਜਥੇਬੰਦੀ ਉਸਾਰਨ ਤੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਵਲ ਵਧਣ ਪੰਥਕ ਧੜੇ -ਬਾਬਾ ਬੇਦੀ
ਊਨਾ/ਬਰਨਾਲਾ, 07 ਮਈ, (ਬਘੇਲ ਸਿੰਘ ਧਾਲੀਵਾਲ)-ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਗੁਰੂ ਨਾਨਕ ਵੰਸ਼ਜ ਪੀੜ੍ਹੀ ਸਤਾਰਵੀਂ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਤੇ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਪੰਥ ਨੂੰ ਪੰਜਾਬ ਵਿਚੋਂ ਉਹੋ ਉਮੀਦਵਾਰ ਜਿਤਾਉਣੇ ਚਾਹੀਦੇ ਹਨ ਜੋ ਪੰਥ ਤੇ ਪੰਜਾਬ ਦਾ ਭਲਾ ਕਰ ਸਕਣ ਤੇ ਗੁਰਮਤਿ ਅਨੁਸਾਰ ਫਿਰਕਾਪ੍ਰਸਤੀ ਤੇ ਨਸਲਵਾਦ ਦੇ ਵਿਰੁਧ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੀ ਰਾਜਨੀਤੀ ਉਸਾਰ ਸਕਣ ਜਿਸ ਨਾਲ ਦਲਿਤਾਂ ਤੇ ਕਿਰਤੀਆਂ ਦਾ ਭਲਾ ਹੋਵੇ |ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅਨੰਦਪੁਰ ਤੋਂ ਭਾਈ ਜਸਬੀਰ ਸਿੰਘ ਗੜੀ ਯੋਗ ਉਮੀਦਵਾਰ ਹਨ ਜੋ ਪੰਥ ਤੇ ਪੰਜਾਬ ਤੇ ਬਹੁਜਨ ,ਕਿਸਾਨੀ ਮਸਲਿਆਂ ਉਪਰ ਅਵਾਜ ਬੁਲੰਦ ਕਰਦੇ ਰਹੇ ਹਨ |ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਥਕ ਧੜਿਆਂ ਨੂੰ ਗਾਲੋਗਾਲੀ ਤੇ ਘਟੀਆ ਇਲਜਾਮਬਾਜੀ ਦੇ ਚੱਕਰਵਿਊ ਤੋਂ ਬਚਕੇ ਆਪਣੀ ਸਿਖ ਸਿਧਾਂਤਕ ਵਿਚਾਰਧਾਰਕ ਸੁੱਚਮ ਰੱਖਣਾ, ਵੋਟਾਂ ਲੈਣ ਨਾਲੋਂ ਆਪਣਾ ਕਿਰਦਾਰ ਕਾਇਮ ਰੱਖਣਾ ਤੇ ਮਜਬੂਤ ਗੁਰਮਤਿ ਨਾਲ ਲੈਸ ਜਥੇਬੰਦੀ ਦੀ ਉਸਾਰੀ ਵਲ ਵਧਣਾ ਕਈ ਗੁਣਾ ਜ਼ਿਆਦਾ ਮਹੱਤਤਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਇਸ ਲਈ ਪੰਥਕ ਤੇ ਪੰਜਾਬ ,ਕਿਸਾਨੀ ਮਸਲਿਆਂ ਦੇ ਮੁਦਿਆਂ ਉਪਰ ਆਪਣੀ ਨੀਤੀ ਤੇ ਵਿਚਾਰ ਫੋਕਸ ਕਰਨਾ ਚਾਹੀਦਾ ਹੈ ਜਿਸ ਨਾਲ ਸਮੂਹ ਪੰਜਾਬੀਆਂ ਵਿਚ ਪੰਥਕ ਧੜਿਆਂ ਦਾ ਅਕਸ ਤੇ ਵਿਸ਼ਵਾਸ ਕੇਂਦਰੀ ਨਾਇਕ ਵਾਲਾ ਬਣ ਸਕੇ | ਇਸ ਨਾਲ ਅਗੇ ਜਾਕੇ ਪੰਥ ਦੀ ਸਿਆਸੀ ਜਥੇਬੰਦੀ ਹੋਂਦ ਵਿਚ ਆ ਸਕੇਗੀ |ਸਿਖ ਨੌਜਵਾਨ ਇਸ ਸੰਬੰਧ ਵਿਚ ਗੁਰਮਤਿ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਸਰਗਰਮ ਹੋਣ ਤਾਂ ਹੀ ਪੰਥ ਤੇ ਪੰਜਾਬ ਦੇ ਹਕਾਂ ਦੀ ਰਾਖੀ ਕੀਤੀ ਜਾ ਸਕੇਗੀ |

ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥ ਲਈ ਸੰਘਰਸ਼ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਰੂਪ ਵਿਚ ਬਦਲ ਚੁਕੀ ਹੈ ਜੋ ਸੱਤਾ ਦੀ ਭੁਖ ਵਿਚ ਪੰਥ ,ਪੰਜਾਬ ,ਘੱਟਗਿਣਤੀ ਕੌਮਾਂ ,ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕੀ, ਪਾਣੀਆਂ ਦਾ ਮਸਲਾ,ਰਾਜਧਾਨੀ ਤੇ ਹੋਰ ਮਸਲੇ ਪਿਛਾਂਹ ਸੁੱਟ ਦਿੱਤੇ ਗਏ |ਆਪਣੀ ਸੂਬਾ ਪਛਾਣ ਨੂੰ ਤਿਆਗਕੇ ਅਕਾਲੀ ਦਲ ਬਾਦਲ ਕੇਂਦਰ ਸਰਕਾਰ ਦੇ ਵਿਕੇਂਦਰੀਕਰਨ ਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਉਹਨਾਂ ਦੇ ਭਾਈਵਾਲ ਬਣ ਗਏ | ਉਨ੍ਹਾਂ ਕਿਹਾ ਕਿ ਅੱਜ ਇਸ ਵਿਕੇਂਦਰੀਕਰਨ ਸਦਕਾ ਸੂਬਾ ਸਰਕਾਰਾਂ ਕੋਲ ਦਿਖਾਵੇ ਦੇ ਹੀ ਅਧਿਕਾਰ ਰਹਿ ਗਏ ਹਨ | ਬਾਬਾ ਬੇਦੀ ਨੇ ਕਿਹਾ ਕਿ ਲੰਮਾ ਸਮਾਂ ਰਾਜ ਸੱਤਾ ਵਿੱਚ ਰਹਿਣ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਰਾਜ ਕਾਲ ਦੌਰਾਨ ਵਾਪਰੀਆਂ ਅਤਿ ਸੰਵੇਦਨਸ਼ੀਲ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ,ਬਹਿਬਲ ਗੋਲੀ ਕਾਂਡ ,ਸਿਰਸਾ ਬਾਬੇ ਨਾਲ ਗਠਜੋੜ ਸਦਕਾ ਸਿੱਖ ਕੌਮ ਵਿਚੋਂ ਆਪਣੀ ਪਛਾਣ ਤਕਰੀਬਨ ਗੁਆ ਚੁੱਕਿਆ ਹੈ |ਇਸ ਨੇ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਭੰਗ ਕਰਕੇ ਆਪਣਾ ਪਰਿਵਾਰਕ ਵਿੰਗ ਬਣਾ ਲਿਆ ਹੈ ਅਤੇ ਸਿੱਖ ਪੰਥ ਤੇ ਸੱਚੀ ਪਾਤਸ਼ਾਹੀ ਦੇ ਕਟਿਹਰੇ ਵਿਚ ਦੋਸ਼ੀ ਸਿਧ ਹੋਏ ਹਨ ਤੇ ਸ੍ਰੋਮਣੀ ਅਕਾਲੀ ਦਲ ਨੂੰ ਆਤਮ ਹਤਿਆ ਦੇ ਰਸਤੇ ਵਲ ਲੈ ਆਏ ਹਨ |ਇਹੀ ਕਾਰਣ ਹੈ ਕਿ ਸਿਖ ਜਗਤ ਵਿਚ ਉਨ੍ਹਾਂ ਪ੍ਰਤੀ ਕੋਈ ਹਮਦਰਦੀ ਨਹੀਂ ਬਚੀ |
ਬਾਬਾ ਬੇਦੀ ਨੇ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਲਈ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ | ਵੋਟਾਂ ਪੈਣ ਵਿਚ 24 ਦਿਨ ਦਾ ਸਮਾਂ ਬਾਕੀ ਹੈ | ਇਸ ਸੰਬੰਧ ਵਿਚ ਚੋਣ ਲੜ ਰਹੇ ਪੰਥਕ ਧੜਿਆਂ ਵੱਲੋਂ ਪੰਜਾਬੀਆਂ ਤੇ ਪੰਥ ਨੂੰ ਇਹ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਪੰਥਕ ਉਮੀਦਵਾਰਾਂ ਦੀ ਪੰਥ ਤੇ ਪੰਜਾਬ ,ਪੰਜਾਬੀਅਤ ਨਾਲ ਠੋਸ ਪ੍ਰਤੀਬੱਧਤਾ ਹੈ | ਉਨ੍ਹਾਂ ਦਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਅਨੁਸਾਰ ਬੇਗਮਪੁਰਾ, ਹਲੇਮੀ ਰਾਜ ਹੈ | ਦਲਿਤਾਂ,ਘੱਟ-ਗਿਣਤੀ ਤੇ ਕਿਸਾਨਾਂ ਦੇ ਹੱਕਾਂ ਹਿੱਤਾਂ 'ਤੇ ਦਿ੍ੜ੍ਹਤਾ ਨਾਲ ਪਹਿਰਾ ਦੇਣਾ ਅਤੇ ਪੰਜਾਬੀ ਸੂਬੇ ਦਾ ਬਹੁਪੱਖੀ ਵਿਕਾਸ ਲਈ ਅਵਾਜ਼ ਬੁਲੰਦ ਕਰਨਾ, ਧਾਰਮਿਕ ਵੰਨ-ਸੁਵੰਨਤਾ ਅਤੇ ਸੂਬਿਆਂ ਦੇ ਰਾਜਸੀ ਅਧਿਕਾਰਾਂ ਦੀ ਰਖਵਾਲੀ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਧਣਾ ਸਾਡਾ ਮੁਖ ਏਜੰਡਾ ਹੈ |

Have something to say? Post your comment

More From Punjab

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਅਸਮਾਨ ਤੋਂ ਵਰ੍ਹਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੰਜਾਬ ’ਚ ਲੂ ਨੂੰ ਲੈ ਕੇ ਤਿੰਨ ਦਿਨ ਰੈੱਡ ਅਲਰਟ; ਲੁਧਿਆਣਾ ’ਚ ਪਾਰਾ 46 ਤੋਂ ਪਾਰ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

ਸੂਬੇ 'ਚ ਗਰਮੀ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ, ਪੀਐੱਸਪੀਸੀਐੱਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

 ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਗਿੱਲ ਪੈਲੇਸ ਨੇੜੇ ਇਲੈਕਟ੍ਰੌਨਿਕਸ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

 ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਗੱਡੀ ਸਿਖਾਉਂਦਿਆ ਵਾਪਰਿਆ ਹਾਦਸਾ, ਪਰਵਾਸੀ ਮਜ਼ਦੂਰ ਦੀ ਪਤਨੀ ਤੇ ਬੱਚੇ ਨੂੰ ਲਿਆ ਲਪੇਟ 'ਚ, ਬੱਚੇ ਦੀ ਮੌਤ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ