Friday, May 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

May 02, 2024 12:14 PM

 ਚੰਡੀਗੜ੍ਹ : ਬੁੱਧਵਾਰ ਸਵੇਰੇ ਸੈਕਟਰ 5/8 ਡਿਵਾਈਡਿੰਗ ਰੋਡ ’ਤੇ ਭਿਆਨਕ ਸੜਕ ਹਾਦਸਾ ਹੋਇਆ। ਇਕ ਤੇਜ਼ ਰਫ਼ਤਾਰ ਸਕਾਰਪੀਉ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਆਟੋ ਚਾਲਕ ਰਾਜੀਵ ਕੁਮਾਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ ਆਟੋ ਵਿਚ ਸਵਾਰ ਇਕ ਵਿਦਿਆਰਥਣ ਦੀ ਵੀ ਮੌਤ ਹੋ ਗਈ। ਮਿ੍ਰਤਕ ਵਿਦਿਆਰਥਣ ਹਿਮਾਚਲ ਪ੍ਰਦੇਸ਼ ਦੇ ਭਰਮੌਰ ਦੀ ਰਹਿਣ ਵਾਲੀ ਸੀ ਅਤੇ ਇੱਥੇ ਐੱਸਜੀਜੀਐੱਸ ਕਾਲਜ ਫਾਰ ਵਿਮੇਨ ਸੈਕਟਰ 26 ’ਚ ਬੀਐੱਸਸੀ ਫਾਈਨਲ ’ਚ ਪੜ੍ਹਦੀ ਸੀ।ਹਾਦਸੇ ਸਮੇਂ ਆਟੋ ਵਿਚ ਅੰਜਲੀ ਦੇ ਨਾਲ ਉਸ ਦੀਆਂ ਚਾਰ ਸਹੇਲੀਆਂ ਸੇਰਿੰਗ ਡਿਸਿਕਟ, ਅੰਕਿਤਾ ਜਸਰੋਟੀਆ, ਸਕਰਮਾ ਚੋਸਨਿਤ ਅਤੇ ਸਟੈਂਜਿਨ ਨੋਰਯਾਂਗ ਅੰਗਮੋ ਵੀ ਸਨ। ਇਹ ਚਾਰੇ ਵਿਦਿਆਰਥਣਾਂ ਲੱਦਾਖ ਦੀਆਂ ਰਹਿਣ ਵਾਲੀਆਂ ਹਨ ਜਦਕਿ ਅੰਜਲੀ ਹਿਮਾਚਲ ਪ੍ਰਦੇਸ਼ ਤੋਂ ਸੀ। ਇਹ ਚਾਰੇ ਨਯਾ ਗਾਓਂ ’ਚ ਪੀਜੀ ’ਚ ਰਹਿੰਦੀਆਂ ਸਨ। ਉਨ੍ਹਾਂ ਦੇ ਪੀਜੀ ਦੇ ਨਾਲ ਹੀ ਅੰਜਲੀ ਦੀ ਭੈਣ ਮੋਨਿਕਾ ਆਪਣੇ ਪਤੀ ਅਤੇ ਬੱਚੇ ਨਾਲ ਰਹਿੰਦੀ ਹੈ। ਅੰਜਲੀ ਦੀ ਮੌਤ ਦੀ ਖਬਰ ਸੁਣ ਕੇ ਉਹ ਸੈਕਟਰ 16 ਸਥਿਤ ਹਸਪਤਾਲ ਪਹੁੰਚੀ। ਆਟੋ ਵਿਚ ਸਵਾਰ ਬਾਕੀ ਵਿਦਿਆਰਥਣਾਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈਆਂ ਹਨ। ਇਨ੍ਹਾਂ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਸੀ ਅਤੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਸਕਾਰਪੀਉ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਜ਼ਮਾਨਤੀ ਧਾਰਾ ਲੱਗਣ ਕਾਰਨ ਉਸ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਗਈ। ਮੁਲਜ਼ਮ ਚਾਲਕ ਆਰਮੀ ਜਵਾਨ ਉਰਗਯਾਨ ਤਾਸਵਾਂਗ ਹੈ ਅਤੇ ਉਹ ਵੀ ਲੱਦਾਖ ਦਾ ਹੀ ਰਹਿਣ ਵਾਲਾ ਹੈ।

ਪਹਿਲਾ ਪੇਪਰ ਦੇਣ ਜਾ ਰਹੀਆਂ ਸਨ ਵਿਦਿਆਰਥਣਾਂ

 ਕਾਲਜ ਦੀ ਪਿ੍ਰੰਸੀਪਲ ਡਾ. ਜਤਿੰਦਰ ਕੌਰ ਅਤੇ ਹੋਰ ਪ੍ਰੋਫੈਸਰ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਸਨ ਅਤੇ ਬੁੱਧਵਾਰ ਨੂੰ ਇਨ੍ਹਾਂ ਦਾ ਪਹਿਲਾ ਪੇਪਰ ਸੀ। ਇਨ੍ਹਾਂ ਵਿਚ ਸੇਰਿੰਗ ਤੇ ਸਟੈਂਜਿਨ ਨੋਰਯਾਂਗ ਬੀਏ ਦੀ ਵਿਦਿਆਰਥਣ ਹੈ, ਬਾਕੀ ਤਿੰਨੋਂ ਬੀਐੱਸਸੀ ਵਿਚ ਪੜ੍ਹਦੀਆਂ ਸਨ।

Have something to say? Post your comment

More From Punjab

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਦੋ ਮੁਲਜ਼ਮ ਕਾਬੂ

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਦੋ ਮੁਲਜ਼ਮ ਕਾਬੂ

ਰਵੀਕਰਨ ਕਾਹਲੋਂ ਭਾਜਪਾ 'ਚ ਸ਼ਾਮਲ, ਕੱਲ੍ਹ ਅਕਾਲੀ ਦਲ ਨੇ ਕੀਤਾ ਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ

ਰਵੀਕਰਨ ਕਾਹਲੋਂ ਭਾਜਪਾ 'ਚ ਸ਼ਾਮਲ, ਕੱਲ੍ਹ ਅਕਾਲੀ ਦਲ ਨੇ ਕੀਤਾ ਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ

ਬਰਨਾਲਾ 'ਚ ਵਪਾਰੀਆਂ ਤੇ ਕਿਸਾਨ ਯੂਨੀਅਨ ਵਿਚਾਲੇ ਹੋਈ ਝੜਪ ਕਾਰਨ ਭਦੌੜ ਮੁਕੰਮਲ ਬੰਦ

ਬਰਨਾਲਾ 'ਚ ਵਪਾਰੀਆਂ ਤੇ ਕਿਸਾਨ ਯੂਨੀਅਨ ਵਿਚਾਲੇ ਹੋਈ ਝੜਪ ਕਾਰਨ ਭਦੌੜ ਮੁਕੰਮਲ ਬੰਦ

ਸਰਕਾਰੀ ਵਿਭਾਗ ਪਾਵਰਕਾਮ ਦੇ ਡਿਫਾਲਟਰ, 2764 ਕਰੋੜ ਰੁਪਏ ਬਕਾਇਆ, ਇੰਜੀਨੀਅਰ ਐਸੋਸੀਏਸ਼ਨ ਨੇ ਰੈਗੁਲੇਟਰੀ ਕਮਿਸ਼ਨ ਨੂੰ ਗੰਭੀਰ ਨੋਟਿਸ ਲੈਣ ਦੀ ਕੀਤੀ ਅਪੀਲ

ਸਰਕਾਰੀ ਵਿਭਾਗ ਪਾਵਰਕਾਮ ਦੇ ਡਿਫਾਲਟਰ, 2764 ਕਰੋੜ ਰੁਪਏ ਬਕਾਇਆ, ਇੰਜੀਨੀਅਰ ਐਸੋਸੀਏਸ਼ਨ ਨੇ ਰੈਗੁਲੇਟਰੀ ਕਮਿਸ਼ਨ ਨੂੰ ਗੰਭੀਰ ਨੋਟਿਸ ਲੈਣ ਦੀ ਕੀਤੀ ਅਪੀਲ

ਮੰਦਭਾਗੀ ਖ਼ਬਰ: ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ’ਚ ਮੌਤ, ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਗਿਆ ਸੀ ਵਿਦੇਸ਼

ਮੰਦਭਾਗੀ ਖ਼ਬਰ: ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ’ਚ ਮੌਤ, ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਗਿਆ ਸੀ ਵਿਦੇਸ਼

ਲੁਧਿਆਣਾ 'ਚ ਮਾਮੂਲੀ ਬਹਿਸ ਮਗਰੋਂ ਨੌਜਵਾਨ ਦਾ ਕਤਲ, ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ

ਲੁਧਿਆਣਾ 'ਚ ਮਾਮੂਲੀ ਬਹਿਸ ਮਗਰੋਂ ਨੌਜਵਾਨ ਦਾ ਕਤਲ, ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ

ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ

ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ

UPDATE--ਕਿਸਾਨ ਯੂਨੀਅਨ ਦੀ ਧੱਕੇਸ਼ਾਹੀ ਵਿਰੁੱਧ ਵਪਾਰੀਆਂ ਵਲੋਂ ਬਰਨਾਲਾ ਸ਼ਹਿਰ ਮੁੰਕਮਲ ਬੰਦ, ਆਰ ਪਾਰ ਦੀ ਲੜਾਈ ਦਾ ਕੀਤਾ ਐਲਾਨ

UPDATE--ਕਿਸਾਨ ਯੂਨੀਅਨ ਦੀ ਧੱਕੇਸ਼ਾਹੀ ਵਿਰੁੱਧ ਵਪਾਰੀਆਂ ਵਲੋਂ ਬਰਨਾਲਾ ਸ਼ਹਿਰ ਮੁੰਕਮਲ ਬੰਦ, ਆਰ ਪਾਰ ਦੀ ਲੜਾਈ ਦਾ ਕੀਤਾ ਐਲਾਨ

ਸਿੱਧੂ ਮੁਸੇਵਾਲਾ ਦੇ ਕਤਲ ਦੇ ਇਨਸਾਫ ਲਈ ਕਾਂਗਰਸ ਨੂੰ ਵੋਟ ਦਿਓ-ਬਲਕੌਰ ਸਿੰਘ ਸਿੱਧੂ

ਸਿੱਧੂ ਮੁਸੇਵਾਲਾ ਦੇ ਕਤਲ ਦੇ ਇਨਸਾਫ ਲਈ ਕਾਂਗਰਸ ਨੂੰ ਵੋਟ ਦਿਓ-ਬਲਕੌਰ ਸਿੰਘ ਸਿੱਧੂ