Tuesday, May 14, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਾਰੇ ਪੰਜਾਬ ਨੂੰ ਲੁੱਟਕੇ ਖਾਣ ਵਾਲੇ ਹੁਣ ਪੰਜਾਬ ਬਚਾਓ ਯਾਤਰਾ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ-ਮੁੱਖ ਮੰਤਰੀ ਭਗਵੰਤ ਮਾਨ

April 28, 2024 06:33 PM


ਇਹ ਪਹਿਲੀ ਸਰਕਾਰ ਜਿਸਨੇ ਪਹਿਲੇ ਦੋ ਸਾਲਾਂ 'ਚ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੱਧ ਕੰਮ ਕੀਤਾ-ਮੀਤ ਹੇਅਰ
ਬਰਨਾਲਾ, 28 ਅਪ੍ਰੈਲ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਧਨੌਲਾ ਦੇ ਬਰਨਾਲਾ ਸੰਗਰੂਰ ਰੋਡ ਤੇ ਸਥਿਤ ਮੈਰੀਲੈਂਡ ਰਿਜੋਰਟ ਵਿਖੇ ਆਪ ਸਮਰਥਕਾਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਵਿਰੋਧੀਆਂ ਨੂੰ ਕਰੜੇ ਹੱਥੀ ਲਿਆ | ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਨੂੰ ਲੁੱਟ ਕਿ ਖਾਣ ਵਾਲੇ ਹੁਣ ਪੰਜਾਬ ਬਚਾਓ ਯਾਤਰਾ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਇਮਾਨਦਾਰ ਸਰਕਾਰ ਚੁਣ ਕੇ ਠੱਗਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਉਸੇ ਤਰ੍ਹਾਂ ਝੂਠੇ ਅਤੇ ਮਕਾਰ ਕਿਸਮ ਦੇ ਅਖੌਤੀ ਪੰਜਾਬ ਹਮਾਇਤੀ ਰਵਾਇਤੀ ਲੀਡਰਾਂ ਦੇ ਨਕਾਬ ਪਿੱਛੇ ਲੁਕੇ ਹੋਏ ਅਸਲੀ ਚਿਹਰੇ ਬੇਨਕਾਬ ਹੋ ਗਏ ਹਨ | ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਮੀਤ ਹੇਅਰ ਦੇ ਹੱਕ ਵਿੱਚ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਆਪਣੇ ਇਲਾਕੇ ਦੇ ਪੁੱਤਰ ਬੇਦਾਗ ਸ਼ਖਸ਼ੀਅਤ ਪੜੇ ਲਿਖੇ ਨੌਜਵਾਨ ਆਗੂ ਮੀਤ ਹੇਅਰ ਨੂੰ ਲੋਕ ਸਭਾ ਦੀਆਂ ਪੌੜੀਆਂ ਚਾੜੋ ਅਤੇ ਤੁਹਾਡੇ ਧੀਆਂ ਪੁੱਤਾਂ ਨੂੰ ਡਾਕਟਰ ਅਫ਼ਸਰ ਬਣਾਉਣਾ ਸਾਡਾ ਕੰਮ ਹੈ | ਇਸ ਤੋਂ ਪਹਿਲਾਂ ਭਗਵੰਤ ਮਾਨ ਰੋਡ ਸ਼ੋਅ ਵੀ ਕੀਤਾ, ਜਿਸ ਵਿਚ ਆਪ ਵਲੰਟੀਅਰਾਂ ਦਾ ਵੱਡਾ ਕਾਫਲਾ ਮੋਟਰਸਾਇਕਲਾਂ 'ਤੇ ਉਨ੍ਹਾਂ ਦੇ ਨਾਲ ਚੱਲ ਰਿਹਾ ਸੀ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਸੀ | ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਹਨ ਜਿਨਾਂ ਵਿੱਚ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, ਸਕੂਲ ਆਫ਼ ਐਮੀਨੈਂਸ, ਆਮ ਆਦਮੀ ਕਲੀਨਿਕ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਹੈ | ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ, ਫਸਲਾਂ ਦੀ ਮੰਡੀਕਰਨ ਬਿਹਤਰ ਕੀਤੀ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਦਿੱਤੀ | ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਲਕਾ ਮਹਿਲਕਲਾਂ, ਵਿਧਾਇਕ ਲਾਭ ਸਿੰਘ ਉਗੋਕੇ ਹਲਕਾ ਭਦੌੜ, ਹਲਕਾ ਲਹਿਰਾ ਦੇ ਵਿਧਾਇਕ ਵਰਿੰਦਰ ਗੋਇਲ, ਸੰਗਰੂਰ ਤੋਂ ਨਰਿੰਦਰ ਕੌਰ ਭਰਾਜ, ਮਲੇਰਕੋਟਲਾ ਦੇ ਵਿਧਾਇਕ ਜਮੀਰ ਉਰ ਰਹਿਮਾਨ, ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅਮਿ੍ਤਪਾਲ ਸਿੰਘ ਸੁਖਾਨੰਦ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਓਐਸਡੀ ਹਸਨਪ੍ਰੀਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹੇਕੇ, ਸਰਪੰਚ ਗੁਰਮੀਤ ਸਿੰਘ ਬੁਰਜ, ਬਚਨ ਬੇਦਲ ਆਦਿ ਆਗੂਆਂ ਤੋਂ ਇਲਾਵਾ ਤੋਂ ਇਲਾਵਾ ਆਪ ਆਗੂ ਅਤੇ ਵਰਕਰ ਹਾਜਰ ਸਨ |

Have something to say? Post your comment

More From Punjab

ਭਾਈ ਹਰਦੀਪ ਸਿੰਘ ਨਿੱਝਰ ਦਾ ਚੌਥਾ ਕਾਤਲ ਗਿ੍ਫ਼ਤਾਰ

ਭਾਈ ਹਰਦੀਪ ਸਿੰਘ ਨਿੱਝਰ ਦਾ ਚੌਥਾ ਕਾਤਲ ਗਿ੍ਫ਼ਤਾਰ

ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵੱਖ ਵੱਖ ਥਾਈਾ ਨੁੱਕੜ ਮੀਟਿੰਗਾਂ ਜਾਰੀ

ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵੱਖ ਵੱਖ ਥਾਈਾ ਨੁੱਕੜ ਮੀਟਿੰਗਾਂ ਜਾਰੀ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਡੇ ਮਾਰਜਨ ਨਾਲ ਜਿੱਤਣਗੇ-ਗੁਰਪ੍ਰੀਤ ਸਿੰਘ ਸਿੱਧੂ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਡੇ ਮਾਰਜਨ ਨਾਲ ਜਿੱਤਣਗੇ-ਗੁਰਪ੍ਰੀਤ ਸਿੰਘ ਸਿੱਧੂ

12ਵੀਂ 'ਚ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਪਿਤਾ ਵਿਦੇਸ਼ 'ਚ ਕਰਦੈ ਕੰਮ

12ਵੀਂ 'ਚ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਪਿਤਾ ਵਿਦੇਸ਼ 'ਚ ਕਰਦੈ ਕੰਮ

ਵੱਡੀ ਖ਼ਬਰ : 12 ਦਿਨ ਬਾਅਦ ਪੁਲਿਸ ਦੇ ਹੱਥੀਂ ਚੜ੍ਹਿਆ ਬਾਬਾ ਬਲਵਿੰਦਰ ਸਿੰਘ ਦਾ ਕਾਤਲ, 19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ

ਵੱਡੀ ਖ਼ਬਰ : 12 ਦਿਨ ਬਾਅਦ ਪੁਲਿਸ ਦੇ ਹੱਥੀਂ ਚੜ੍ਹਿਆ ਬਾਬਾ ਬਲਵਿੰਦਰ ਸਿੰਘ ਦਾ ਕਾਤਲ, 19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ