Tuesday, May 14, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਭਾਕਿਯੂ ਏਕਤਾ ਡਕੌਂਦਾ ਵੱਲੋਂ ਮੁੱਖ ਮੰਤਰੀ ਦੀ ਬਰਨਾਲਾ ਆਮਦ ਮੌਕੇ ਤਿੱਖਾ ਵਿਰੋਧ

April 28, 2024 04:35 PM

--ਕਾਫ਼ਲੇ ਨੂੰ ਭਾਰੀ ਪੁਲਿਸ ਫੋਰਸ ਲਗਾਕੇ ਟੀ ਪੁਆਇੰਟ ਨੇੜੇ ਹੀ ਰੋਕੀ ਰੱਖਿਆ
ਬਰਨਾਲਾ, 28 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਬਰਨਾਲਾ ਆਮਦ ਸਮੇਂ ਕੁਲਰੀਆਂ ਜ਼ਮੀਨ ਮਾਲਕ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਉਣ ਅਤੇ ਗੁੰਡਾ ਢਾਣੀ ਦੇ ਸਰਗਣੇ ਕੁਲਰੀਆਂ ਦੇ ਸਰਪੰਚ ਰਾਜੂ ਨੂੰ ਗਿ੍ਫ਼ਤਾਰ ਕਰਵਾਉਣ ਲਈ ਰੈਲੀ ਕਰਕੇ ਮਾਰਚ ਕੀਤਾ ਗਿਆ | ਪੁਲਿਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਰੈਲੀ ਵਾਲੀ ਥਾਂ ਤੋਂ 1 ਕਿਲੋਮੀਟਰ ਦੂਰ ਹੀ ਟੀ ਪੁਆਇੰਟ ਨੇੜੇ ਭਾਰੀ ਪੁਲਿਸ ਫੋਰਸ ਨਾਲ ਰੋਕ ਲਿਆ | ਇੱਥੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਧਨੇਰ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਬਡਬਰ, ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ,ਰਾਮ ਸਿੰਘ ਸ਼ਹਿਣਾ, ਅਮਰਜੀਤ ਸਿੰਘ ਠੁੱਲੀਵਾਲ,ਭੋਲਾ ਸਿੰਘ ਛੰਨਾ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਐਸਕੇਐਮ ਨੇ ਫੈਸਲਾ ਕੀਤਾ ਹੋਇਆ ਹੈ ਕਿ ਕਿਸਾਨਾਂ-ਮਜਦੂਰਾਂ ਦੀ ਮੁੱਖ ਦੁਸ਼ਮਣ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੂੰ ਸਵਾਲ ਨਾਮਾ ਜ਼ਾਰੀ ਕਰਕੇ ਜਵਾਬਦੇਹ ਬਣਾਉਂਦਿਆਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ | ਕਿਉਂਕਿ ਬੀਜੇਪੀ ਦੀ ਹਕੂਮਤ ਨੇ 2014 ਵਿੱਚ ਸੱਤਾ ਸੰਭਾਲਣ ਮੌਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦਿਆਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ | ਅਜਿਹਾ ਹੀ ਵਾਅਦਾ ਸਰਕਾਰ ਨੇ ਇਤਿਹਾਸਕ ਜੇਤੂ ਕਿਸਾਨ ਘੋਲ ਤੋਂ ਬਾਅਦ 9 ਦਸੰਬਰ 2021 ਨੂੰ ਲਿਖਤੀ ਵਾਅਦਾ ਕੀਤਾ ਸੀ | ਸਰਕਾਰ ਨੇ ਲਖੀਮਪੁਰ ਖੀਰੀ ਕਿਸਾਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਸੰਘਰਸ਼ ਦੌਰਾਨ ਤੇ ਬਣੇ ਪੁਲੀਸ ਕੇਸ ਵਾਪਸ ਲੈਣ, ਬਿਜਲੀ ਬਿਲ-2020 ਕਿਸਾਨ ਆਗੂਆਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਪਾਰਲੀਮੈਂਟ ਵਿੱਚ ਪੇਸ਼ ਨਾ ਕਰਨ, ਨੈਸ਼ਨਲ ਗਰੀਨ ਟਿ੍ਬਿਊਨਲ ਦੇ ਵਾਤਾਵਰਨ ਦੇ ਮਾਮਲੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਣ ਦਾ ਵਾਅਦਾ ਕੀਤਾ ਸੀ | ਅੱਜ ਅਸੀਂ ਮਜਬੂਰੀਵੱਸ ਆਮ ਆਦਮੀ ਪਾਰਟੀ ਦੀ ਸਰਕਾਰ ਸਾਹਮਣੇ ਸਵਾਲ ਕਰਨ ਲਈ ਇਕੱਠੇ ਹੋਏ ਹਾਂ, ਮੁੱਖ ਮਸਲਾ ਕੁਲਰੀਆਂ ਦੇ ਜ਼ਮੀਨ ਮਾਲਕ ਕਿਸਾਨਾਂ ਦੀ 60 ਏਕੜ ਦੀ ਜ਼ਮੀਨ ਦੀ ਮਾਲਕੀ ਦਾ ਹੱਕ ਬਹਾਲ ਕਰਵਾਉਣ ਦਾ ਹੈ | ਇਸ ਕਰਕੇ ਆਮ ਆਦਮੀ ਦੇ ਆਗੂਆਂ ਨੂੰ ਵੀ ਸਵਾਲ ਪੁੱਛਣਾ ਸਾਡਾ ਫਰਜ਼ ਹੈ | ਇਸ ਮੌਕੇ ਰਣ ਸਿੰਘ ਉੱਪਲੀ,ਕਾਲਾ ਜੈਦ, ਕੁਲਵਿੰਦਰ ਸਿੰਘ ਉਪਲੀ, ਵਾਹਿਗੁਰੂ ਸਿੰਘ,ਮਾਸਟਰ ਸਤਨਾਮ ਸਿੰਘ, ਜਰਨੈਲ ਸਿੰਘ ਖੁੱਡੀ ਕਲਾਂ, ਅੰਗਰੇਜ਼ ਸਿੰਘ ਰਾਏਸਰ, ਬਲਵੰਤ ਸਿੰਘ ਠੀਕਰੀਵਾਲਾ, ਗੁਰਦਰਸ਼ਨ ਸਿੰਘ, ਬੂਟਾ ਸਿੰਘ ਫਰਵਾਹੀ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ |

Have something to say? Post your comment

More From Punjab

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ

ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ , ਮੋਦੀ, ਸ਼ਾਹ, ਨੱਢਾ, ਰਾਜਨਾਥ, ਹੇਮਾ ਮਾਲਿਨੀ, ਪ੍ਰੀਤੀ ਸਪਰੂ ਆਉਣਗੇ ਪੰਜਾਬ

ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ , ਮੋਦੀ, ਸ਼ਾਹ, ਨੱਢਾ, ਰਾਜਨਾਥ, ਹੇਮਾ ਮਾਲਿਨੀ, ਪ੍ਰੀਤੀ ਸਪਰੂ ਆਉਣਗੇ ਪੰਜਾਬ

ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਕਿੰਨੇ ਗੀਤਾਂ 'ਤੇ ਹੋਈ ਕਾਰਵਾਈ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ

ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਕਿੰਨੇ ਗੀਤਾਂ 'ਤੇ ਹੋਈ ਕਾਰਵਾਈ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ

ਚੰਨੀ ਦੀ ਵਾਇਰਲ ਵੀਡੀਓ 'ਤੇ ਬੀਬੀ ਜਗੀਰ ਕੌਰ ਨੇ ਦਿੱਤਾ ਪ੍ਰਤੀਕਰਮ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

ਚੰਨੀ ਦੀ ਵਾਇਰਲ ਵੀਡੀਓ 'ਤੇ ਬੀਬੀ ਜਗੀਰ ਕੌਰ ਨੇ ਦਿੱਤਾ ਪ੍ਰਤੀਕਰਮ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

 ਤਿੰਨ ਦੁਕਾਨਾਂ ਵਿੱਚ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਵਲੋਂ ਸੜਕ ਜਾਮ ਲਾਇਆ ਧਰਨਾ

 ਤਿੰਨ ਦੁਕਾਨਾਂ ਵਿੱਚ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਵਲੋਂ ਸੜਕ ਜਾਮ ਲਾਇਆ ਧਰਨਾ

ਸ਼੍ਰੋ.ਅ.ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਰੈਲੀ 'ਚ ਸ਼ਾਮਲ ਹੋਣ ਲਈ ਮਹਿਲਕਲਾਂ ਤੋਂ ਇਕ ਵੱਡਾ ਕਾਫਲਾ ਰਵਾਨਾ

ਸ਼੍ਰੋ.ਅ.ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਰੈਲੀ 'ਚ ਸ਼ਾਮਲ ਹੋਣ ਲਈ ਮਹਿਲਕਲਾਂ ਤੋਂ ਇਕ ਵੱਡਾ ਕਾਫਲਾ ਰਵਾਨਾ