Tuesday, May 14, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫਾਜ਼ਿਲਕਾ 'ਚ ਵੱਡੀ ਵਾਰਦਾਤ ! ਵਿਹੜੇ 'ਚ ਸੁੱਤੀ ਔਰਤ ਦੀ ਗਲ਼ਾ ਘੁੱਟ ਕੇ ਹੱਤਿਆ ਮਗਰੋਂ ਲੁਟੇਰੇ ਵਾਲ਼ੀਆਂ ਲੈ ਕੇ ਫ਼ਰਾਰ

April 28, 2024 04:16 PM

ਫ਼ਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਆਲਮਸ਼ਾਹ 'ਚ ਬੀਤੀ ਰਾਤ ਬਜ਼ੁਰਗ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਘਰ 'ਚ ਦਾਖਲ ਹੋ ਕੇ ਘਰ ਦੇ ਵਿਹੜੇ 'ਚ ਸੌਂ ਰਹੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਦਾ ਗਲਾ ਘੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰਕ ਮੈਂਬਰ ਘਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਅੰਦਰ ਬੰਦ ਕਰ ਦਿਤਾ । ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕ ਔਰਤ ਦੇ ਲੜਕੇ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ।ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਔਰਤ ਦੇ ਪੋਤਰੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦਾਦੀ ਕੌਸ਼ੱਲਿਆ ਬਾਈ (80 ਸਾਲ) ਘਰ ਦੇ ਵਿਹੜੇ ਵਿੱਚ ਸੋ ਰਹੀ ਸੀ।ਬਾਕੀ ਪਰਿਵਾਰ ਘਰ ਦੇ ਅੰਦਰ ਸੋ ਰਿਹਾ ਸੀ। ਹੋਇਆ ਇੰਝ ਕਿ ਬੀਤੀ ਰਾਤ ਲੁਟੇਰਿਆਂ ਨੇ ਘਰ 'ਚ ਦਾਖਲ ਹੋ ਕੇ ਘਰ 'ਚ ਸੋ ਰਹੇ ਪਰਿਵਾਰ ਨੂੰ ਤਾਲਾ ਲਗਾ ਕੇ ਬਜ਼ੁਰਗ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਜਦੋਂ ਪਰਿਵਾਰ ਵਾਲੇ ਉਠੇ ਤਾਂ ਉਨ੍ਹਾਂ ਨੇ ਗੇਟ ਨੂੰ ਤਾਲਾ ਲੱਗਿਆ ਹੋਇਆ ਦੇਖਿਆ।ਉਨ੍ਹਾਂ ਨੇ ਗੇਟ ਤੋੜ ਕੇ ਖੋਲ੍ਹਿਆ ਅਤੇ ਬਾਹਰ ਆ ਕੇ ਦੇਖਿਆ ਕਿ ਬਜ਼ੁਰਗ ਔਰਤ ਮਰ ਚੁੱਕੀ ਸੀ। ਉਸਦੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ|ਫਿਲਹਾਲ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚੇ ਸਦਰ ਥਾਣੇ ਦੇ ਏ.ਐਸ.ਆਈ. ਬਿਸ਼ਨ ਰਾਮ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Have something to say? Post your comment

More From Punjab

ਭਾਈ ਹਰਦੀਪ ਸਿੰਘ ਨਿੱਝਰ ਦਾ ਚੌਥਾ ਕਾਤਲ ਗਿ੍ਫ਼ਤਾਰ

ਭਾਈ ਹਰਦੀਪ ਸਿੰਘ ਨਿੱਝਰ ਦਾ ਚੌਥਾ ਕਾਤਲ ਗਿ੍ਫ਼ਤਾਰ

ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵੱਖ ਵੱਖ ਥਾਈਾ ਨੁੱਕੜ ਮੀਟਿੰਗਾਂ ਜਾਰੀ

ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵੱਖ ਵੱਖ ਥਾਈਾ ਨੁੱਕੜ ਮੀਟਿੰਗਾਂ ਜਾਰੀ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਡੇ ਮਾਰਜਨ ਨਾਲ ਜਿੱਤਣਗੇ-ਗੁਰਪ੍ਰੀਤ ਸਿੰਘ ਸਿੱਧੂ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਡੇ ਮਾਰਜਨ ਨਾਲ ਜਿੱਤਣਗੇ-ਗੁਰਪ੍ਰੀਤ ਸਿੰਘ ਸਿੱਧੂ

12ਵੀਂ 'ਚ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਪਿਤਾ ਵਿਦੇਸ਼ 'ਚ ਕਰਦੈ ਕੰਮ

12ਵੀਂ 'ਚ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਪਿਤਾ ਵਿਦੇਸ਼ 'ਚ ਕਰਦੈ ਕੰਮ

ਵੱਡੀ ਖ਼ਬਰ : 12 ਦਿਨ ਬਾਅਦ ਪੁਲਿਸ ਦੇ ਹੱਥੀਂ ਚੜ੍ਹਿਆ ਬਾਬਾ ਬਲਵਿੰਦਰ ਸਿੰਘ ਦਾ ਕਾਤਲ, 19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ

ਵੱਡੀ ਖ਼ਬਰ : 12 ਦਿਨ ਬਾਅਦ ਪੁਲਿਸ ਦੇ ਹੱਥੀਂ ਚੜ੍ਹਿਆ ਬਾਬਾ ਬਲਵਿੰਦਰ ਸਿੰਘ ਦਾ ਕਾਤਲ, 19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

Amritsar : 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ ਪੁੱਤ ਪਰ ਪਿਤਾ ਨਹੀਂ ਸੀ ਰਜ਼ਾਮੰਦ; ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਖ਼ੁਦ ਵੀ...

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਥਾਣਾ ਫਿਲੌਰ ਦਾ ਏਐੱਸਆਈ 10,000 ਰੁਪਏ ਰਿਸ਼ਵਤ ਲੈਂਦਾ ਕਾਬੂ, ਕੇਸ ’ਚੋਂ ਨਾਂ ਕੱਢਣ ਬਦਲੇ ਮੰਗੇ ਡੇਢ ਲੱਖ, 50,000 ’ਚ ਕੀਤਾ ਸੀ ਸੌਦਾ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਟਰੱਕ ਦੀ ਟੱਕਰ ਲੱਗਣ ਕਾਰਣ ਮੋਟਰਸਾਇਕਲ ਚਾਲਕ ਦੀ ਮੌਤ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਸੁਖਪਾਲ ਖਹਿਰਾ ਦੇ ਭਰਾ ਬੌਬੀ ਖਹਿਰਾ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ

ਘਰ ’ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ; ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ 'ਚ ਇਕ ਗੈਂਗਸਟਰ ਵੀ ਸ਼ਾਮਲ