Tuesday, May 14, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੀਤ ਹੇਅਰ ਦੱਸੇ ਕਿ ਸ਼ਹੀਦ ਹੋਏ ਕਿਸਾਨ ਨੌਜਵਾਨ ਸ਼ੁਭਕਰਨ ਦੀ ਮੌਤ ਤੇ ਦੁੱਖ ਪ੍ਰਗਟ ਕਿਉਂ ਨਹੀਂ ਕੀਤਾ- ਸੁਖਪਾਲ ਸਿੰਘ ਖਹਿਰਾ

April 28, 2024 11:41 AM

ਬਰਨਾਲਾ, 28 ਅਪ੍ਰੈਲ (ਬਘੇਲ ਸਿੰਘ ਧਾਲੀਵਾਲ) ਲੋਕ ਸਭਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਭੋਲਾ ਸਿੰਘ ਵਿਰਕ ਵੱਲੋਂ ਬਰਨਾਲਾ ਵਿੱਚ ਚੋਣ ਰੈਲੀ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਬਰਨਾਲਾ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਖਹਿਰਾ ਨੂੰ ਜਿਤਾਉਣ ਦਾ ਅਹਿਦ ਲਿਆ |ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਤਾਬੜਤੋੜ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਦੱਸਣ ਕਿ ਉਹਨਾਂ ਨੇ ਕਿਸ ਦਿਨ ਪੰਜਾਬ ਦੇ ਕਿਸ ਮਸਲੇ ਤੇ ਆਵਾਜ਼ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਿ੍ਫ਼ਤਾਰੀ ਤੇ ਹੰਝੂ ਵਹਾਉਣ ਵਾਲੇ ਭਗਵੰਤ ਮਾਨ ਤੇ ਮੀਤ ਹੇਅਰ ਇਹ ਦੱਸਣ ਕਿ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੇ ਅੱਥਰੂ ਕਿਉਂ ਨਹੀਂ ਆਏ, ਸੰਦੀਪ ਨੰਗਲ ਅੰਬੀਆਂ ਦਾ ਦਰਦ ਕਿਉਂ ਨਹੀਂ ਆਇਆ | ਕਿਸਾਨੀ ਘੋਲ ਵਿੱਚ ਸ਼ਹੀਦ ਹੋਏ ਕਿਸਾਨ ਨੌਜਵਾਨ ਸ਼ੁਭਕਰਨ ਦੀ ਮੌਤ ਤੇ ਕਿਉਂ ਦੁੱਖ ਪ੍ਰਗਟ ਨਹੀਂ ਕੀਤਾ ਗਿਆ | ਇਸ ਤੋਂ ਉਲਟ ਮੀਤ ਹੇਅਰ ਦੀ ਚੋਣ ਵਿੱਚ ਜੀਵਨਜੋਤ ਚਹਿਲ ਵਰਗੇ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਦਾ ਨਾਂਅ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਵਿੱਚ ਆਉਂਦਾ ਹੈ | ਸ: ਖਹਿਰਾ ਨੇ ਅਰਵਿੰਦ ਕੇਜਰੀਵਾਲ ਤੇ ਵੀ ਬੋਲਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਇਸ ਕਰਕੇ ਖਾਰਜ਼ ਕੀਤੀ ਹੈ ਕਿ ਉਨ੍ਹਾਂ ਕੋਲ ਕੇਜਰੀਵਾਲ ਵੱਲੋਂ ਕੀਤੇ ਗਏ ਘਪਲੇ ਦੇ ਪੁਖਤਾ ਸਬੂਤ ਹਨ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅੱਜ ਆਪਣਾ ਬੀਜਿਆ ਵੱਢ ਰਹੇ ਹਨ।ਮੈਨੂੰ ਜਦੋਂ ਬਿਨ੍ਹਾਂ ਕਸੂਰ ਤੋਂ ਚੁੱਕ ਕੇ ਜੇਲ੍ਹ ਅੰਦਰ ਬੰਦ ਕੀਤਾ ਸੀ, ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਖਹਿਰੇ ਦੀ ਆਵਾਜ਼ ਬੰਦ ਕਰ ਦਿੱਤੀ ਗਈ ਪਰ ਮੈਂ ਤਾਂ ਜੇਲ੍ਹ ਵਿੱਚ ਦਿਨ ਕਟੀ ਕਰ ਵੀ ਲਈ ਪਰ ਕੇਜਰੀਵਾਲ ਹੁਰਾਂ ਨੂੰ ਜੇਲ੍ਹ ਅੰਦਰ ਇਕ ਇਕ ਦਿਨ ਕੱਟਣਾ ਔਖਾ ਹੋ ਰਿਹਾ ਹੈ | ਖਹਿਰਾ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਕੇਜਰੀਵਾਲ ਦਾ 50 ਕਰੋੜ ਦਾ ਘਰ ਹੈ ਜਿਸਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਹੈ।, ਭਗਵੰਤ ਮਾਨ ਦੇ ਮਾਤਾ ਅਤੇ ਭੈਣ ਕੋਲ ਬੇਸ਼ੁਮਾਰ ਸੋਨੇ ਦੇ ਗਹਿਣੇ ਆ ਚੁੱਕੇ ਹਨ | ਜਦੋਂ ਕਿ 2022 ਵਿੱਚ ਭਗਵੰਤ ਮਾਨ ਨੇ ਹਲਫੀਆ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ 9 ਤੋਲੇ ਸੋਨਾ ਹੈ ਅਤੇ ਹੁਣ ਫਿਰ ਉਨ੍ਹਾਂ ਦੇ ਪਰਿਵਾਰ ਕੋਲ ਏਨਾ ਸੋਨਾ ਕਿਥੋਂ ਆ ਗਿਆ | ਉਨ੍ਹਾਂ ਆਖਿਆ ਕਿ ਵੀਆਈਪੀ ਕਲਚਰ ਖ਼ਤਮ ਕਰਨ ਦੇ ਦਮਗਜ਼ੇ ਮਾਰਨ ਵਾਲਿਆਂ ਦੇ ਹੁਣ ਕਾਫ਼ਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਹੁੰਦੇ ਹਨ | ਬਿਨ੍ਹਾਂ ਸੁਰੱਖਿਆ ਤੋਂ ਕਿਸੇ ਵੀ ਪਿੰਡ ਵਿੱਚ ਇਹ ਜਾ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਦਿਨ ਪੁੱਗ ਚੁੱਕੇ ਹਨ ਅਤੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਚੁਣਨ ਦਾ ਮਨ ਬਣਾ ਲਿਆ ਹੈ | 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਪਾਰਟੀ ਹੂੰਝਾ ਫੇਰ ਹਾਸਲ ਕਰੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਬਰਨਾਲਾ ਦੇ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮੂਵਾਲੀਆ,ਬਲਾਕ ਪ੍ਰਧਾਨ ਮਹੇਸ ਕੁਮਾਰ ਲੋਟਾ,ਨਰਿੰਦਰ ਸ਼ਰਮਾ, ਜਸਮੇਲ ਸਿੰਘ ਡੈਅਰੀ ਵਾਲਾ, ਬਲਦੇਵ ਸਿੰਘ ਭੁੱਚਰ, ਸੂਰਤ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜ਼ੂਦ ਸਨ |

Have something to say? Post your comment

More From Punjab

ਬੀਤੀ ਰਾਤ ਤਿੰਨ ਦੁਕਾਨਾਂ ਵਿੱਚ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਵਲੋਂ ਸੜਕ ਜਾਮ ਲਾਇਆ ਧਰਨਾ,

ਸ਼੍ਰੋ.ਅ.ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਰੈਲੀ 'ਚ ਸ਼ਾਮਲ ਹੋਣ ਲਈ ਮਹਿਲਕਲਾਂ ਤੋਂ ਇਕ ਵੱਡਾ ਕਾਫਲਾ ਰਵਾਨਾ

ਸ਼੍ਰੋ.ਅ.ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਰੈਲੀ 'ਚ ਸ਼ਾਮਲ ਹੋਣ ਲਈ ਮਹਿਲਕਲਾਂ ਤੋਂ ਇਕ ਵੱਡਾ ਕਾਫਲਾ ਰਵਾਨਾ

ਵਿਜੀਲੈਂਸ ਦੀ ਵੱਡੀ ਕਾਰਵਾਈ ! ਫਰਜ਼ੀ ਅਨੁਭਵ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀ ਲੈਣ ਵਾਲੇ ਪੰਜਾਬ ਦੇ 128 ਅਧਿਆਪਕਾਂ ਖਿਲਾਫ਼ ਕੇਸ ਦਰਜ

ਵਿਜੀਲੈਂਸ ਦੀ ਵੱਡੀ ਕਾਰਵਾਈ ! ਫਰਜ਼ੀ ਅਨੁਭਵ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀ ਲੈਣ ਵਾਲੇ ਪੰਜਾਬ ਦੇ 128 ਅਧਿਆਪਕਾਂ ਖਿਲਾਫ਼ ਕੇਸ ਦਰਜ

ਸੜਕ ਹਾਦਸੇ 'ਚ ਇਕ ਮਜਦੂਰ ਦੀ ਮੌਤ

ਸੜਕ ਹਾਦਸੇ 'ਚ ਇਕ ਮਜਦੂਰ ਦੀ ਮੌਤ

ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਨਿਗਲਿਆ ਜ਼ਹਿਰ, ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ

ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਨਿਗਲਿਆ ਜ਼ਹਿਰ, ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ

ਕਿਸਾਨ, ਵਪਾਰੀਆਂ ਨੂੰ ਅਤੇ ਵਪਾਰੀ, ਕਿਸਾਨ ਯੂਨੀਅਨਾਂ ਨੂੰ ਬੋਲ ਰਹੇ ਨੇ ਲੋਟੂ ਟੋਲਾ

ਕਿਸਾਨ, ਵਪਾਰੀਆਂ ਨੂੰ ਅਤੇ ਵਪਾਰੀ, ਕਿਸਾਨ ਯੂਨੀਅਨਾਂ ਨੂੰ ਬੋਲ ਰਹੇ ਨੇ ਲੋਟੂ ਟੋਲਾ

ਬਠਿੰਡਾ ਪੁਲਿਸ ਤੇ ਸੀਆਈ ਸਟਾਫ ਨੇ ਚੋਰੀ ਦੇ ਆਈਫੋਨ ਵੇਚਣ ਵਾਲਾ ਦੁਕਾਨਦਾਰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ, 68 ਆਈਫੋਨ ਬਰਾਮਦ

ਬਠਿੰਡਾ ਪੁਲਿਸ ਤੇ ਸੀਆਈ ਸਟਾਫ ਨੇ ਚੋਰੀ ਦੇ ਆਈਫੋਨ ਵੇਚਣ ਵਾਲਾ ਦੁਕਾਨਦਾਰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ, 68 ਆਈਫੋਨ ਬਰਾਮਦ

ਅਲਵਿਦਾ ਪਾਤਰ ਸਾਹਿਬ : ਪੰਜ ਤੱਤਾਂ 'ਚ ਵਿਲੀਨ ਹੋਏ ਪਦਮਸ਼੍ਰੀ ਸ਼ਾਇਰ ਡਾ.ਸੁਰਜੀਤ ਪਾਤਰ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਹਰ ਅੱਖ ਸੀ ਨਮ

ਅਲਵਿਦਾ ਪਾਤਰ ਸਾਹਿਬ : ਪੰਜ ਤੱਤਾਂ 'ਚ ਵਿਲੀਨ ਹੋਏ ਪਦਮਸ਼੍ਰੀ ਸ਼ਾਇਰ ਡਾ.ਸੁਰਜੀਤ ਪਾਤਰ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਹਰ ਅੱਖ ਸੀ ਨਮ

ਮਿੰਨੀ ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ; 7 ਲੋਕ ਜ਼ਖ਼ਮੀ

ਮਿੰਨੀ ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ; 7 ਲੋਕ ਜ਼ਖ਼ਮੀ