Tuesday, May 07, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

April 26, 2024 05:33 PM


ਬਰਨਾਲਾ/ਮਹਿਲ ਕਲਾਂ, 26 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਛੀਨੀਵਾਲ ਕਲਾਂ, ਮੂੰਮ, ਟੱਲੇਵਾਲ, ਬੀਹਲਾ, ਚੰਨਣਵਾਲ, ਚੁਹਾਣਕੇ, ਕਲਾਲਾ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਫਸਲਾਂ ਦੀ ਵੇਚ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪੱਤਰ ਲਿਖਿਆ | ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਸੀਜਨ ਤੋਂ ਪਹਿਲਾਂ ਪ੍ਰਬੰਧ ਪੁਖਤਾ ਨਾ ਕੀਤੇ ਜਾਣ ਕਰਕੇ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਨੂੰ ਮੰਡੀਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਰੀਦ ਏਜੰਸੀਆਂ ਵੱਲੋਂ ਫ਼ਸਲ ਖਰੀਦਣ ਦੀ ਚਾਲ ਮੱਠੀ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸਮੇਂ ਸਿਰ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਅਨਾਜ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਫ਼ਸਲਾਂ ਨੂੰ ਖਰਾਬ ਮੌਸਮ ਤੋਂ ਬਚਾਉਣ ਲਈ ਵੀ ਪੁਖਤਾ ਪ੍ਰਬੰਧ ਨਹੀਂ ਹਨ, ਕਈ ਮੰਡੀਆਂ ਵਿੱਚ ਤਾਂ ਸ਼ੁੱਧ ਠੰਡੇ ਪਾਣੀ ਅਤੇ ਪਖਾਨਿਆਂ ਤੱਕ ਦੀ ਸਹੂਲਤ ਵੀ ਉਪਲੱਬਧ ਨਹੀਂ ਹੈਠ ਕਈ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਰਕੇ ਕੰਮ ਦੀ ਚਾਲ ਠੰਡੀ ਪਈ ਹੈ, ਸ. ਮਾਨ ਨੇ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਪੱਤਰ ਲਿਖ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਸਾਰੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦੁਆਇਆ ਗਿਆ ਹੈ | ਸ. ਮਾਨ ਨੇ ਕਿਹਾ ਕਿ ਸੱਤਾ ਹਾਸਲ ਹੋਣ ਉਪਰੰਤ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ | ਇਨ੍ਹਾਂ ਸਰਕਾਰਾਂ ਨੂੰ ਭੁੱਲੇ ਹੋਏ ਵਾਅਦੇ ਯਾਦ ਕਰਵਾਉਣ, ਆਪਣੇ ਹੱਕਾਂ ਦੀ ਪ੍ਰਾਪਤੀ, ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ | ਇਸ ਮੌਕੇ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਜਥੇਬੰਦੀ ਹਾਜਰ ਸੀ | ਇਸ ਮੌਕੇ ਸ੍ਰ ਮਾਨ ਦੇ ਸਪੈਸ਼ਲ ਸੈਕਟਰੀ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਬਲਦੇਵ ਸਿੰਘ, ਮਨਜੀਤ ਸਿੰਘ ਸੰਘੇੜਾ, ਹਰੀ ਸਿੰਘ ਸੰਘੇੜਾ, ਬੱਬੂ ਠੇਕੇਦਾਰ, ਜੱਸਾ ਸਿੰਘ ਮਾਨਕੀ, ਡਾ. ਕੁਲਵਿੰਦਰ ਸਿੰਘ ਕਰਮਗੜ੍ਹ, ਜਸਵੀਰ ਸਿੰਘ, ਅਜੀਤ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਸਹਿਜੜਾ, ਬਲਦੇਵ ਸਿੰਘ ਗੰਗੋਹਰ ਆਦਿ ਹਾਜਰ ਸਨ | |

Have something to say? Post your comment

More From Punjab

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ