Monday, May 06, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਕੱਢੀਆਂ ਗਾਲ਼ਾਂ, ਸਿਵਲ ਸਰਜਨ ਨੇ ਐੱਸਐੱਸਪੀ ਤੇ ਡੀਸੀ ਨੂੰ ਕੀਤੀ ਸ਼ਿਕਾਇਤ

April 26, 2024 11:14 AM

ਪਠਾਨਕੋਟ: ਵੀਰਵਾਰ ਦੁਪਹਿਰ ਕਿਸੇ ਕੰਮ ਲਈ ਸਿਵਲ ਸਰਜਨ ਡਾ. ਅਦਿਤੀ ਸਲਾਰੀਆ ਦੇ ਕਮਰੇ ’ਚ ਗਏ ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਗਾਲਾਂ ਕੱਢੀਆਂ ਤੇ ਅਪਸ਼ਬਦ ਬੋਲੇ। ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਨੇ ਉਕਤ ਡਰੱਗ ਇੰਸਪੈਕਟਰ ਦਾ ਮੈਡੀਕਲ ਕਰਵਾਇਆ ਤਾਂ ਉਹ ਪਾਜ਼ੇਟਿਵ ਪਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਦਿਤੀ ਸਲਾਰੀਆ ਨੇ ਦੱਸਿਆ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਵੱਲੋਂ ਸਿਵਲ ਸਰਜਨ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਕੁਝ ਕੰਮ ਦੀ ਜਾਂਚ ਪੈਂਡਿੰਗ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਕਲੀਅਰ ਕਰਨ ਲਈ ਕਿਹਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਡਰੱਗ ਇੰਸਪੈਕਟਰ ਨੂੰ ਈਮੇਲ ਅਤੇ ਫੋਨ ਰਾਹੀਂ ਇਸ ਕੰਮ ਬਾਰੇ ਸੂਚਿਤ ਕੀਤਾ ਸੀ ਪਰ ਡਰੱਗ ਇੰਸਪੈਕਟਰ ਵੱਲੋਂ 4 ਦਿਨਾਂ ਤੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਡਰੱਗ ਇੰਸਪੈਕਟਰ ਗੁਰਦੀਪ ਗਿੱਲ ਵੀਰਵਾਰ ਦੁਪਹਿਰ 12.30 ਵਜੇ ਉਨ੍ਹਾਂ ਦੇ ਕਮਰੇ ’ਚ ਆਇਆ। ਜਦੋਂ ਉਨ੍ਹਾਂ ਨੇ ਉਕਤ ਕੰਮ ਸਬੰਧੀ ਡਰੱਗ ਇੰਸਪੈਕਟਰ ਨੂੰ ਪੁੱਛਿਆ ਤਾਂ ਉਸ ਨੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੇਵਾਦਾਰ ਨੂੰ ਮੌਕੇ ’ਤੇ ਬੁਲਾਇਆ। ਸੇਵਾਦਾਰ ਨੇ ਡਰੱਗ ਇੰਸਪੈਕਟਰ ਨੂੰ ਕਮਰੇ ’ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਜਾਂਦੇ ਸਮੇਂ ਡਰੱਗ ਇੰਸਪੈਕਟਰ ਨੇ ਅਪਸ਼ਬਦ ਬੋਲੇ। ਉਨ੍ਹਾਂ ਡਰੱਗ ਇੰਸਪੈਕਟਰ ਖ਼ਿਲਾਫ਼ ਸਿਹਤ ਵਿਭਾਗ ਦੇ ਅਧਿਕਾਰੀਆਂ, ਐੱਸਐੱਸਪੀ ਅਤੇ ਡੀਸੀ ਨੂੰ ਸ਼ਿਕਾਇਤ ਕੀਤੀ ਹੈ। ਅਧਿਕਾਰੀਆਂ ਦੇ ਕਹਿਣ ’ਤੇ ਡਰੱਗ ਇੰਸਪੈਕਟਰ ਦਾ ਡੋਪ ਅਤੇ ਮੈਡੀਕਲ ਟੈਸਟ ਕਰਵਾਇਆ ਗਿਆ ਅਤੇ ਡਰੱਗ ਇੰਸਪੈਕਟਰ ਨੇ ਪਾਣੀ ਮਿਲਾ ਕੇ ਡੋਪ ਟੈਸਟ ਵੀ ਫਰਜ਼ੀ ਦਿੱਤਾ। ਦੂਜੀ ਵਾਰ ਬਾਥਰੂਮ ਦਾ ਸੈਂਪਲ ਪਤਲਾ ਕਰ ਕੇ ਦਿੱਤਾ ਗਿਆ ਜਿਸ ਵਿਚ ਜਾਂਚ ਕਰਨ ’ਤੇ ਮੋਰਫਿਨ ਪਾਜ਼ੇਟਿਵ ਪਾਈ ਗਈ।ਓਧਰ ਡਰੱਗ ਇੰਸਪੈਕਟਰ ਗੁਰਦੀਪ ਗਿੱਲ ਨੇ ਦੱਸਿਆ ਕਿ ਉਸ ਨੂੰ ਕੰਮ ਲਈ ਕਦੇ ਪਠਾਨਕੋਟ ਤੇ ਕਦੇ ਗੁਰਦਾਸਪੁਰ ਆਉਣਾ ਪੈਂਦਾ ਹੈ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਿਆ ਅਤੇ ਆਪਣਾ ਸੰਤੁਲਨ ਗੁਆ ਬੈਠਾ। ਉਸ ਨੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਉਸ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਕਾਫੀ ਹਰਾਸਮੈਂਟ ਵੀ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਪੱਥਰੀ ਤੋਂ ਪੀੜਤ ਹੈ ਅਤੇ ਉਸ ਨੇ ਦਵਾਈ ਲਈ ਸੀ ਜਿਸ ਕਾਰਨ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ।

Have something to say? Post your comment

More From Punjab

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ