Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

April 20, 2024 02:55 PM

ਬਰਨਾਲਾ/ਧਨੌਲਾ, 20 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)- ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਧਨੌਲਾ ਨਜਦੀਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਹੋ ਗਏ ਜਿਨਾਂ ਨੂੰ ਰਾਹਗੀਰਾਂ ਵੱਲੋਂ ਅਤੇ ਐਂਬੂਲੈਂਸ ਦੀ ਮਦਦ ਸਦਕਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਪੁਲਿਸ ਵੱਲੋਂ ਬੱਸ ਡਰਾਈਵਰ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।ਜਾਣਕਾਰੀ ਅਨੁਸਾਰ ਗ੍ਰੀਨ ਫੀਲਡ ਕੌਨਵੈਂਟ ਸਕੂਲ ਦਾਨਗੜ ਦੀ ਬੱਸ ਜੋ ਪਿੰਡ ਪੰਧੇਰ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਵਿੱਚੋਂ ਬੱਚੇ ਲੈ ਕੇ ਰਾਸ਼ਟਰੀ ਮਾਰਗ ਤੋਂ ਆਉਂਦੀ ਹੋਈ ਪਿੰਡ ਦਾਨਗੜ ਜਾ ਰਹੀ ਸੀ, ਜਿਵੇਂ ਹੀ ਪਿੰਡ ਭੱਠਲਾਂ ਤੇ ਧਨੌਲਾ ਨੂੰ ਜਾ ਰਹੇ ਰਸਤੇ ਕੋਲ ਪਹੁੰਚੀ ਤਾਂ ਇੱਕ ਟਰੱਕ ਜੋ ਕਿ ਪਿੰਡ ਭੱਠਲਾਂ ਤੋਂ ਧਨੌਲਾ ਨੂੰ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ ਤਾਂ ਸਕੂਲੀ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਟਰੱਕ ਨਾਲ ਟਕਰਾ ਗਈ ।ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬਿਲਕੁੱਲ ਚਕਨਾ ਚੂਰ ਹੋ ਗਿਆ, ਬੱਸ ਦੇ ਡਰਾਈਵਰ, ਅਤੇ ਹੇਲਪਰ ਮਹਿਲਾ ਸਮੇਤ 14 ਦੇ ਕਰੀਬ ਬੱਚੇ ਜਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਅਤੇ ਪੁਲਿਸ ਪਾਰਟੀ ਨੇ ਐਮਬੂਲੈਂਸ ਅਤੇ ਵੱਖ ਵੱਖ ਸਾਧਨਾ ਰਾਂਹੀ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਹਾਜਰ ਐਮਰਜੈਂਸੀ ਡਾਕਟਰ ਰਵਿੰਦਰ ਮਹਿਤਾ ਵੱਲੋਂ ਆਪਣੀ ਟੀਮ ਸਮੇਤ ਚੈੱਕਅਪ ਕੀਤਾ, ਜਿਸ ਵਿਚੋਂ ਚਾਰ ਗੰਭੀਰ ਜਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ। ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਸਕੂਲ ਬੱਸ ਦੀ ਰਫਤਾਰ ਜਿਆਦਾ ਤੇਜ਼ ਸੀ ਅਤੇ ਬੱਸ ਡਰਾਈਵਰ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ,ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਸਬੰਧੀ ਡੀ ਐਸ ਪੀ ਸਬ ਡਵੀਜ਼ਨ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਧਨੌਲਾ ਵਿਖੇ ਸਕੂਲ ਬੱਸ ਡਰਾਈਵਰ ਖਿਲਾਫ ਲਾਪਰਵਾਹੀ ਨਾਲ ਬੱਸ ਚਲਾਉਣ ਦੀਆਂ ਧਰਾਂਵਾ ਤਹਿਤ ਮੁਕੱਦਮਾ ਨੰਬਰ 49 ਅ /ਧ 283 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ। ਦੱਸਣਯੋਗ ਹੈ ਕਿ ਸਕੂਲ ਮਨੇਜਮੈਂਟ ਵੱਲੋਂ 30 ਸਵਾਰੀਆਂ ਦੀ ਬੱਸ ਵਿਚ ਚਾਲੀ ਤੋ ਜਿਆਦਾ ਬੱਚੇ ਸਵਾਰ ਸਨ। ਜਿਹੜੇ ਇਕ ਦੂਸਰੇ ਵੱਲ ਨੂੰ ਮੂੰਹ ਕਰਕੇ ਬੈਠੇ ਸਨ। ਘਰਾ ਦੇ ਕੱਲੇ ਕੱਲੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੰਜੀਦਗੀ ਨਾਂ ਹੋਣ ਕਾਂਰਣ ਸਿਰਫ ਮੋਟੀਆਂ ਮੋਟੀਆਂ ਫੀਸਾਂ ਫੰਡਾਂ ਰੂਪੀ ਪੈਸੇ ਵਟੋਰਨ ਲਗੇ ਹਨ। ਰੋਜਾਨਾ ਹੋ ਰਹੇ ਸਕੂਲੀ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਵਿਸ਼ੇਸ ਧਿਆਨ ਦੇਣਾ ਚਾਹੀਦਾ।

Have something to say? Post your comment

More From Punjab

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

 LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ