ਫਾਜ਼ਿਲਕਾ : ਪੰਜਾਬ ਦੇ ਫਾਜ਼ਿਲਕਾ ਜ਼ਿਲੇ 'ਚ ਸਰਕਾਰੀ ਸਿਹਤ ਸਹੂਲਤਾਂ ਦੀਆਂ ਕਮੀਆਂ 'ਤੇ ਚਾਨਣਾ ਪਾਉਂਦੀ ਇਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਪਤਾ ਲੱਗਾ ਕਿ ਫਾਜ਼ਿਲਕਾ ਦੇ ਪੁਰਾਣੇ ਸਿਵਲ ਹਸਪਤਾਲ ਵਿੱਚ ਬਣੇ ਮੁਰਦਾਘਰ ਚ ਮੁਰਦਿਆਂ ਤੋਂ ਲਏ ਗਏ ਵਿਸਰੈ ਨੂੰ ਕੁੱਤੇ ਖਾ ਰਹੇ ਨੇ ਉਹਨਾਂ ਵਿਸ਼ਰੇਆ ਨੂੰ ਕੁਤਿਆ ਵਲੋਂ ਮੋਰਚਰੀ ਵਾਲੇ ਕਮਰੇ ਤੋਂ ਬਾਹਰ ਖਾਦਾ ਜਾ ਰਿਹਾ ਸੀ ਉਥੋਂ ਦਾ ਮੰਜਰ ਦੇਖਣ ਵਾਲਾ ਸੀ | ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਸਪਤਾਲ 'ਚ ਦੇ ਮੁਰਦਾਘਰ ਚ ਇਹ ਵਿਸਰੇ ਆਏ ਕਿਥੋਂ | ਜਦੋ ਕਿਸੇ ਮ੍ਰਿਤਕ ਵਿਅਕਤੀ ਦੀ ਦੇਹ ਵਿੱਚੋ ਵਿਸਰਾ ਕੱਢਿਆ ਜਾਂਦਾ ਹੈ ਤਾ ਉਸ ਨੂੰ ਖਰੜ ਦੀ ਕੈਮੀਕਲ ਲੈਬੋਟਰੀ ਯਾ ਫਰੀਦਕੋਟ ਮੈਡੀਕਲ ਕਾਲਜ ਵਿੱਚ ਭੇਜਿਆ ਜਾਂਦਾ ਹੈ | ਹੈਰਾਨ ਕਰਨ ਵਾਲੀ ਗੱਲ ਇਹ ਸਾਮਣੇ ਆਈ ਕਿ ਉੱਥੇ ਸਿਲ ਲਗੇ ਹੋਏ ਵਿਸਰੈ ਵਾਲੇ ਡੱਬੇੋੋ ਅਤੇ ਉਹਨਾਂ ਦੇ ਕਾਗਜਾਤ ਮੁਰਦਾਘਰ ਆਏ ਕਿਥੋਂ ਯਾ ਉਹ ਸੀਲ ਕੀਤੇ ਹੋਏ ਡੱਬੇ ਲੈਬੋਰੇਟਰੀ ਪਹੁੰਚੇ ਹੀ ਨਹੀਂ | ਜਦ ਕਿ ਪੁਰਾਣੇ ਹਸਪਤਾਲ ਦੇ ਵਿੱਚ,ਮੁਰਦਾਘਰ ਦੇ ਬਿਲਕੁਲ ਨਾਲ ਪੰਜਾਬ ਸਰਕਾਰ ਵਲੋਂ ਮੁਹੱਲਾ ਕਲੀਨਿਕ ਅਤੇ ਸਿਵਲ ਸਰਜਨ ਦਫਤਰ, ਹਸਪਤਾਲ ਦੇ ਦਫ਼ਤਰੀ ਕਾਮਿਆਂ ਦਾ ਦਫਤਰ, ਸਟਾਫ ਦੇ ਕਵਾਟਰ ਓਥੇ ਬਣੇ ਹੋਏ ਹਨ |ਜਦੋਂ ਕਿ ਹਸਪਤਾਲ ਦੇ ਸਟਾਫ ਨੇ ਸਥਿਤੀ ਵੱਲ ਕੋਈ ਧਿਆਨ ਨਹੀਂ ਦਿੱਤਾ। ਆਏ ਦਿਨ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਦੇ ਹਸਪਤਾਲਾ ਅੰਦਰ ਹੋ ਰਹੀ ਲਾਪਰਵਾਹੀ ਦੇ ਇਸ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ।
ਮੇਰੇ ਧਿਆਨ ਵਿਚ ਨਹੀਂ ਹੈ : ਡਾ.ਸੈਨੁ ਦੁੱਗਲ
ਫਾਜ਼ਿਲਕਾ ਡਿਪਟੀ ਕਮਿਸ਼ਨਰ ਡਾ. ਸੈਨੂੰ ਦੁੱਗਲ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਕਿ ਮੇਰੇ ਧਿਆਨ ਵਿਚ ਨਹੀਂ ਹੈ ਉਹ ਇਸ ਬਾਰੇ ਸਿਵਲ ਸਰਜਨ ਫਾਜ਼ਿਲਕਾ ਨਾਲ ਗੱਲ ਕਰਦੇ ਹਨ | ਉਹਨਾਂ ਇਸ ਘਟਨਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਵਿਸਰੇ ਦੇ ਸੈਪਲ ਮੋਰਚਰੀ ਚ ਕਿਥੋਂ ਆਏ ਹਨ ਉਹ ਇਸ ਬਾਰੇ ਸਿਵਲ ਸਰਜਨ ਨਾਲ ਗੱਲ ਕਰਕੇ ਫਿਰ ਕੋਈ ਜਾਣਕਾਰੀ ਦਿੰਦੇ ਹਨ |
ਪੰਜਾਬ ਸਰਕਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਹੀ ਕਰੇ:ਰੰਜਮ ਕਮਰਾ
ਭਾਰਤੀ ਜਨਤਾ ਪਾਰਟੀ ਪੰਜਾਬ ਸਟੇਟ ਸੇਲ ਦੇ ਇੰਚਾਰਜ ਰੰਜਮ ਕਮਰਾ ਨਾਲ ਗੱਲ ਬਾਤ ਕੀਤੀ ਤਾ ਉਹਨਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਅੰਗਾ ਨੂੰ ਸੜਕਾਂ ਦੇ ਰੋਲਣਾ ਇਹ ਬੜੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ| ਜੋ ਕਿ ਸਰਕਾਰ ਦੀਆਂ ਸਿਹਤ ਸਹੂਲਤਾਂ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ|ਮੈਨੂੰ ਇਸ ਸਬ ਦੇਖ ਕੇ ਬੜੀ ਹੈਰਾਨੀ ਹੋਈ ਕਿ ਇਹ ਸਬ ਪਤਾ ਨਹੀਂ ਕਦੋ ਦਾ ਚਲ ਰਿਹਾ ਹੋਣਾ ਹੈ | ਊਨਾ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਸਿਵਲ ਹਸਪਤਾਲ ਦੇ ਡਾਕਟਰ ਤੇ ਪ੍ਰਸ਼ਾਸ਼ਨ ਕਿ ਨਾਕਾਮੀ ਦੇ ਸਵਾਲ ਖੜਾ ਕਰਦਾ ਹੈ|ਕਿ ਕੀਤੇ ਨਵੇਂ ਬਣੇ ਹੱਸਪਤਾਲ ਦੇ ਮੋਰਚਰੀ ਚ ਵੀ ਏਦਾਂ ਦੇ ਹਾਲਾਤ ਤਾ ਨਹੀਂ ਹਨ | ਉਹਨਾਂ ਸਿਹਤ ਸਹੂਲਤਾਂ ਦੇ ਵਾਹਵਾਹੀ ਖੱਟਣ ਵਾਲੀ ਪੰਜਾਬ
ਪੰਜਾਬ ਸਰਕਾਰ ਜਿੰਦੇ ਜੀ ਨਾ ਸਹੀ,ਮਰਨ ਤੋਂ ਬਾਹਦ ਤਾ ਲੋਕਾਂ ਦੀ ਰਾਖੀ ਕਰੇ : ਸੁਖਵੰਤ ਬਰਾੜ
ਆਲ ਇੰਡੀਆ ਕਾਂਗਰਸ ਕਾਮੇਟੀ ਦੇ ਮੈਂਬਰ ਅਤੇ ਹਾਉਸਫੇਡ ਦੇ ਸਾਬਕਾ ਚੈਅਰਮੈਨ ਸੁਖਵੰਤ ਸਿੰਘ ਬਰਾੜ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਈ ਇਥੋਂ ਸਰਕਾਰ ਦਾ ਫੇਲੀਅਰ ਸਾਬਤ ਹੁੰਦਾ ਹੈ | ਊਨਾ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਅਗਰ ਲੋਕਾਂ ਦੀ ਜਿੰਦੇ ਜੀ ਰਾਖੀ ਨਹੀਂ ਰੱਖ ਸਕਦੇ ਤਾ ਮਰਨ ਤੋਂ ਬਾਹਦ ਉਹਨਾਂ ਦੇ ਅੰਗਾ ਦੀ ਬੇਅਦਬੀ ਹੋਣ ਤੋਂ ਬਚਾ ਸਕਦੇ ਹਨ | ਉਹ ਲੋਕਸਭਾ ਵਿਚ ਜਾਕੇ ਕਿਹੜੇ ਲੋਕ ਹਿਤਾਂ ਦੀ ਰਾਖੀ ਕਰ ਰਹੇ ਹਨ |ਜਿੰਦੇ ਜੀ ਤਾ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਤਾ ਮਰਨ ਤੋਂ ਬਾਹਦ ਤਾ ਮ੍ਰਿਤਕ ਲੋਕਾਂ ਦੇ ਜਾਂਚ ਲਈ ਭੇਜੇ ਜਾਨ ਵਾਲੇ ਅੰਗਾਂ ਦੀ ਸਾਂਭ ਸੰਭਾਲ ਕਰ ਲੈਣ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਸ਼ਾਮਿਲ ਹੋਕੇ ਸੰਬੰਧ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਹੀ ਕਰਨੀ ਚਾਹੀ ਦੀ ਹੈ |
ਸਰਕਾਰ ਆਪਣਾ ਸਪਸ਼ਟੀਕਰਨ ਕਰਨ ਜਰੂਰ ਦੇ : ਸਮਾਜਸੇਵੀ ਗਗਨ ਚੁੱਘ
ਅਰੋੜਾ ਵਿਕਾਸ ਮੰਚ ਸੰਸਥਾ ਦੇ ਸੰਸਥਾਪਕ ਸਮਾਜ ਸੇਵੀ ਗਗਨ ਚੁੱਘ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਇਸ ਗ਼ਲਤੀ ਜੀ ਜਿੰਮੇਵਾਰੀ ਤਹਿ ਹੋਣੀ ਚਾਹੀ ਦੀ ਹੈ| ਇਸ ਤਰ੍ਹ ਦੀ ਗ਼ਲਤੀ ਸਿਹਤ ਵਿਭਾਗ ਵਿਚ ਕੀਤੇ ਦੁਬਾਰਾ ਨਾ ਹੋ ਸਕੇ ਇਨ੍ਹਾਂ ਵਿਸਰਿਆ ਨਾਲ ਸਮੰਧਤ ਪਰਿਵਾਰ ਤਾ ਅਜੇ ਵੀ ਕੋਰਟ ਦੇ ਨਿਆਯ ਦੀ ਉਡੀਕ ਵਿੱਚ ਹੋਣਗੇ | ਉਹਨਾਂ ਪਰਿਵਾਰ ਨੂੰ ਨਿਆਯ ਕੌਣ ਦਵਾਏਗਾ ਜਿਹਨਾਂ ਦੇ ਵਿਸਰੇ ਹੀ ਮੋਰਚਰੀ ਚ ਰੁਲ ਰਹੇ ਹਨ | ਸਰਕਾਰ ਨੂੰ ਜਲਦ ਕੋਈ ਫੈਸਲਾ ਲੈਣਾ ਹੋਵੇਗਾ |
ਮੇਰੇ ਧਿਆਨ ਵਿਚ ਨਹੀਂ ਹੈ : ਸਿਵਲ ਸਰਜਨ
ਫਾਜ਼ਿਲਕਾ ਦੇ ਪੁਰਾਣੇ ਸਿਵਲ ਹਸਪਤਾਲ ਦੇ ਮੋਰਚਰੀ ਵਾਰਡ ਚ ਲਾਵਾਰਿਸ ਹਾਲਤ ਵਿਚ ਪਏ ਵਿਸਰੇ ਬਾਰੇ ਸਿਵਲ ਸਰਜਨ ਡਾ.ਚੰਦਰ ਸ਼ੇਖਰ ਕੱਕੜ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿਚ ਨਹੀਂ ਹੈ | ਇਹ ਵਿਸਰੇ ਕਾਫੀ ਚਿਰ ਪਹਿਲਾ ਦੇ ਹੋ ਸਕਦੇ ਹਨ |ਉਹਨਾਂ ਦੱਸਿਆ ਕਿ ਪੋਸਟ ਮਾਟਮ ਵੇਲੇ ਸਰੀਰ ਵਿੱਚੋ ਲਏ ਵਿਸਰੇ ਨੂੰ ਖਰੜ ਲੈਬ ਵਿਚ ਭੇਜ ਦਿੱਤਾ ਜਾਂਦਾ ਹੈ | ਰਿਪੋਰਟ ਆਉਣ ਤੋਂ ਬਾਅਦ ਬਾਇਓ ਮੈਡੀਕਲ ਲੈਬ ਵਿੱਚ ਪੈਕ ਕਰਕੇ ਡਿਸਪੋਸ ਆਫ਼ ਕਰਨ ਲਈ ਭੇਜਿਆ ਜਾਂਦਾ ਹੈ | ਮੈ ਐਸ.ਮੋ.ਓ ਨਾਲ ਗੱਲ ਕਰਕੇ ਇਹਨਾਂ ਨੂੰ ਭਿਜਵਾ ਦਿਨਾਂ ਹਾਂ|