Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

April 17, 2024 04:34 PM

ਬਰਨਾਲਾ, 17 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਨੇ ਵੀ ਲੋਕਾਂ ਦੀ ਆਵਾਜ਼ ਬਨਣ ਵਾਲੀ ਪੱਤਰਕਾਰਤਾ ਨੂੰ ਦਬਾਉਣ, ਧਮਕਾਉਣ ਦਾ ਰਾਹ ਅਖਤਿਆਰ ਕਰ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ' ਲੋਕ ਆਵਾਜ਼ ' ਟੀਵੀ ਚੈਨਲ ਨੂੰ ਡਰਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ ਦਾ ਭਰਮ ਪਾਲਣ ਦਿਆਂ ਆਪਣਾ ਚੈਨਲ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਇਸੇ ਹੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੀ ਪੱਤਰਕਾਰਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਨੇ ਕਿਹਾ ਕਿ ਹਾਕਮਾਂ ਨੂੰ ਇਹ ਭਰਮ ਹੈ ਕਿ ਅਜਿਹੇ ਢੰਗ ਨਾਲ ਲੋਕਾਂ ਦੀ ਆਵਾਜ਼ ਬੰਦ ਹੋ ਜਾਵੇਗੀ। ਪਰ ਉਨ੍ਹਾਂ ਨੂੰ ਇਹ ਵਹਿਮ, ਭਰਮ ਦਿਮਾਗ਼ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਹਕੂਮਤੀ ਜ਼ਬਰ ਕਦੇ ਵੀ ਹੱਕ, ਸੱਚ ਦੀ ਆਵਾਜ਼ ਨੂੰ ਰੋਕ ਨਹੀਂ ਸਕਦਾ। ਸਗੋਂ ਇਹ ਲੋਕ ਹੱਕਾਂ ਦੀ ਜੂਝਦੀਆਂ ਕਲਮਾਂ ਹੋਰ ਵਧੇਰੇ ਜੋਸ਼ ਅਤੇ ਨਵੀਂ ਉਮੰਗ ਨਾਲ ਅਪਣੇ ਮਾਰਗ 'ਤੇ ਵਧਦੀਆਂ ਰਹਿਣਗੀਆਂ। ਇਨਕਲਾਬੀ ਕੇਂਦਰ ਪੰਜਾਬ ਨੂੰ ਅਜਿਹੇ ਲੋਕ ਪੱਖੀ ਪੱਤਰਕਾਰਤਾ ਉੱਤੇ ਮਾਣ ਹੈ ਕਿ "ਲੋਕ ਆਵਾਜ਼" ਸਮੇਤ ਬਹੁਤ ਸਾਰੇ ਚੈਨਲਾਂ ਨੇ ਬੇਖੌਫ਼ ਹੋਕੇ ਪੱਤਰਕਾਰਤਾ ਦੇ ਮਿਆਰ ਨੂੰ ਕਾਇਮ ਰੱਖਿਆ ਹੈ। ਇਸ ਲਈ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ, ਭਾਵੇਂ ਕੇਂਦਰ ਦੀ ਫ਼ਿਰਕੂ ਫਾਸ਼ੀ ਭਾਜਪਾ ਦੀ ਹੋਵੇ, ਦੋਵਾਂ ਦਾ ਕਿਰਦਾਰ ਲੋਕ ਦੋਖੀ ਹੈ। ਇਨ੍ਹਾਂ ਦੇ ਲੋਕ ਦੋਖੀ ਕਿਰਦਾਰ ਪ੍ਰਤੀ ਸਵਾਲ ਕਰਨਾ ਪੱਤਰਕਾਰਤਾ ਦਾ ਮੁੱਢਲਾ ਅਤੇ ਬੁਨਿਆਦੀ ਅਸੂਲ ਹੈ। ਇਨਕਲਾਬੀ ਕੇਂਦਰ ਪੰਜਾਬ ਲੋਕ ਆਵਾਜ਼ ਚੈਨਲ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੁਖਲਾਹਟ ਵਿੱਚ ਆਕੇ ਚੈਨਲ ਨੂੰ ਧਮਕੀਆਂ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਜ਼ੋਰਦਾਰ ਨਿਖੇਧੀ ਕਰਦਾ ਹੈ। ਲੱਖਾਂ ਕਰੋੜਾਂ ਹਾਸ਼ੀਏ ਤੇ ਧੱਕੇ ਲੋਕਾਂ ਦੀ ਆਵਾਜ਼ ਬਣੇ ਲੋਕ ਆਵਾਜ਼ ਚੈਨਲ ਨਾਲ ਹਿੱਕ ਡਾਹਕੇ ਖੜ੍ਹਨ ਦਾ ਐਲਾਨ ਕਰਦਾ ਹੈ। ਆਮ ਆਦਮੀ ਪਾਰਟੀ ਦੇ ਅਜਿਹੇ ਵਰਤਾਰੇ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਪਾਰਟੀ ਦਾ ਕਿਰਦਾਰ ਵੀ ਲੋਕਦੋਖੀ ਹੈ ਅਤੇ ਆਪਣੇ ਲੋਕਦੋਖੀ ਕਿਰਦਾਰ ਨੂੰ ਲੋਕਾਂ ਵਿੱਚ ਉਜਾਗਰ ਹੋਣ ਤੋਂ ਰੋਕਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ। ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਮੁਖਤਿਆਰ ਪੂਹਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਲੋਕਾਂ ਤੱਕ ਸਚਾਈ ਨੂੰ ਪਹੁੰਚਣ ਤੋਂ ਰੋਕਣ ਲਈ ਕਦੇ ਦੇ ਵਾਇਰ,ਕਦੇ ਨਿਊਜ਼ ਕਲਿੱਕ, ਬੋਲਤਾ ਹਿੰਦੁਸਤਾਨ, ਕਦੇ ਨੈਸ਼ਨਲ ਦਸਤਕ ਨੂੰ ਨਿਸ਼ਾਨਾ ਬਣਾਉਂਦੀ ਹੈ, ਉਸੇ ਤਰਜ਼ ਤੇ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਤੁਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਲੇ ਖਿਲਾਫ਼ ਲੋਕਾਈ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਆਗੂਆਂ ਕਿਹਾ ਕਿ ਇਹ ਹਮਲਾ ਸਿਰਫ ਪੱਤਰਕਾਰਤਾ ਉੱਤੇ ਹੀ ਨਹੀਂ ਸਗੋਂ ਸਭ ਤੋਂ ਵੱਧ ਹੱਕ, ਸੱਚ, ਇਨਸਾਫ਼ ਲਈ ਜੂਝਣ ਵਾਲੇ ਜੂਝਾਰੂ ਕਾਫ਼ਲਿਆਂ ਉੱਪਰ ਹੈ।

Have something to say? Post your comment

More From Punjab

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ