ਬਰਨਾਲਾ, 17 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਤਾ ਦਾ 22 ਸਾਲ ਦਾ ਗੱਭਰੂ ਸੁਖਵਿੰਦਰ ਸਿੰਘ ਦੇਸ ਲਈ ਆਪਣੀ ਜਾਨ ਵਾਰ ਗਿਆ ਜੋ ਇੱਕ ਸਾਲ ਨੌ ਮਹੀਨੇ ਪਹਿਲਾ ਅਗਨੀਵੀਰ ਸਕੀਮ ਤਹਿਤ ਦੇਸ ਦੀ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ ਜੰਮੂ ਕਸ਼ਮੀਰ ਵਿੱਚ ਆਪਣੀ ਡਿਉਟੀ ਤੇ ਤੈਨਾਤ ਸੀ ਸ਼ਹੀਦ ਜਵਾਨ ਦੇ ਪਿਤਾ ਰਿਟਾਇਰ ਸੂਬੇਦਾਰ ਨਾਇਬ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਛੁੱਟੀ ਕੱਟਣ ਤੋਂ ਬਾਅਦ ਸੁਖਵਿੰਦਰ ਸਿੰਘ ਵਾਪਸ ਆਪਣੀ ਡਿਊਟੀ ਉੱਤੇ ਗਿਆ ਸੀ ਜੋ ਬੀਤੇ ਕੱਲ ਦੇਸ ਲਈ ਆਪਣੀ ਜਾਨ ਕੁਰਬਾਨ ਕਰ ਗਿਆ | ਸੁਖਵਿੰਦਰ ਸਿੰਘ ਦੀ ਸ਼ਹੀਦੀ ਦੀ ਗੱਲ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ | ਸਸਕਾਰ ਕਰਨ ਮੌਕੇ ਜਦੋਂ ਸ਼ਹੀਦ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਜਾਂਦੀ ਵਾਰ ਸਲੂਟ ਮਾਰਿਆ ਤਾਂ ਮੌਕੇ ਤੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਸ਼ਹੀਦ ਦਾ ਜਵਾਨ ਦਾ ਸਸਕਾਰ ਪਿੰਡ ਮਹਿਤਾ ਦੇ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਇਸ ਮੌਕੇ ਤੇ ਐਸਡੀਐਮ ਤਪਾ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਹਾਜ਼ਰ ਰਿਹਾ ਅਤੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਵੀ ਹਾਜਰ ਸਨ | ਸ਼ਹੀਦ ਜਵਾਨ ਦੇ ਵੱਡੇ ਭਰਾ ਲਖਵਿੰਦਰ ਸਿੰਘ ਜੋ ਕਨੇਡਾ ਵਿਖੇ ਹਨ ਨੇ ਕਿਹਾ ਕਿ ਉਸ ਨੂੰ ਆਪਣੇ ਛੋਟੇ ਵੀ ਤੇ ਸਦਾ ਮਾਣ ਰਹੇਗਾ ਦੁੱਖ ਸਿਰਫ ਇਸ ਗੱਲ ਦਾ ਰਹੇਗਾ ਕਿ ਸਾਡੀ ਜੋੜੀ ਟੁੱਟ ਗਈ ਹੈ |